ਕੈਨੇਡਾ : ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ
Publish Date:Tue, 05 Jan 2021 11:54 AM (IST)
v>
ਕੈਲਗਰੀ -
ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਿਸਮਸ ਦੀਆਂ ਛੱੁਟੀਆਂ ਬਿਤਾਉਣ ਵਾਲੇ ਕੈਨੇਡਾ ਦੇ ਅੱਠ ਨੇਤਾਵਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਾਂ ਫਿਰ ਉਨ੍ਹਾਂ ਨੂੰ ਡਿਮੋਟ ਕੀਤਾ ਗਿਆ। ਕੰਜ਼ਰਵੇਟਿਵ ਸਾਂਸਦ ਡੇਵਿਡ ਸਵੀਟ ਨੇ ਹਾਊਸ ਆਫ ਕਾਮਨਜ਼ ਤੋਂ ਅਸਤੀਫ਼ਾ ਦੇ ਦਿੱਤਾ। ਡੇਵਿਡ ਆਪਣੀ ਸੰਪਤੀ ਦੇ ਕੁਝ ਮਾਮਲਿਆਂ ਨੂੰ ਸੁਲਝਾਉਣ ਦੇ ਮਕਸਦ ਨਾਲ ਅਮਰੀਕਾ ਗਏ ਸਨ ਪਰ ਕੁਝ ਹੋਰ ਦਿਨ ਛੱੁਟੀਆਂ ਬਿਤਾ ਕੇ ਵਾਪਸ ਆਏ। ਵਿਰੋਧੀ ਪਾਰਟੀ ਦੇ ਨੇਤਾ ਏਰਿਨ ਓ ਟੂਲਜ਼ ਨੇ ਆਪਣੇ ਬਿਆਨ ’ਚ ਇਹ ਜਾਣਕਾਰੀ ਦਿੱਤੀ।
Posted By: Harjinder Sodhi