ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਮੈਕਾਲ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਡੋਰ ਨੋਕਿੰਗ (ਘਰ-ਘਰ ਵੋਟ ਲਈ ਕਹਿਣਾ) ਸ਼ੁਰੂ ਕਰ ਦਿੱਤੀ ਹੈ।

ਜਸਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਐੱਨਡੀਪੀ ਸਰਕਾਰ ਨੇ ਪਿਛਲੇ ਪੰਜ ਸਾਲਾਂ 'ਚ ਅਲਬਰਟਾ ਵਾਸੀਆਂ 'ਤੇ ਵਾਧੂ ਟੈਕਸਾਂ ਦਾ ਬੋਝ ਪਾਇਆ ਤੇ ਭਵਿੱਖ 'ਚ ਕਾਰਬਨ ਟੈਕਸਾਂ ਆਦਿ ਦਾ ਹੋਰ ਬੋਝ ਪਾਏ ਜਾਣ ਦੀ ਤਿਆਰੀ ਹੈ। ਸਾਡੇ ਕੋਲ ਤੇਲ ਹੀ ਇਕੋ-ਇਕ ਕਮਾਈ ਦਾ ਸਾਧਨ ਹੈ ਜਿਸ ਨੂੰ ਐੱਨਡੀਪੀ ਸਿਰਫ਼ ਇਕ ਸਿਆਸੀ ਮੁੱਦਾ ਬਣਾ ਕੇ ਰੱਖਣਾ ਚਾਹੁੰਦੀ ਹੈ ਜਿਸ ਨਾਲ ਸਾਡੀ ਆਰਥਿਕਤਾ ਦਿਨੋ-ਦਿਨ ਡੁੱਬਦੀ ਜਾ ਰਹੀ ਹੈ। ਕੇਂਦਰ ਸਰਕਾਰ ਸੀ-48, ਸੀ-69 ਵਰਗੇ ਬਿੱਲ ਲਗਾ ਕੇ ਪਾਈਪਲਾਈਨ ਬਣਨ ਦੇ ਰਾਹ 'ਚ ਰੋੜੇ ਪਾ ਰਹੀ ਹੈ। ਜਸਰਾਜ ਨੇ ਕਿਹਾ ਕਿ ਯੂਸੀਪੀ ਪਹਿਲਾਂ ਵੀ ਤੇ ਹੁਣ ਵੀ ਪਾਈਪਲਾਈਨ ਨੂੰ ਜਲਦੀ ਮੁਕੰਮਲ ਕਰਨ ਦੇ ਹੱਕ 'ਚ ਖੜੀ ਹੈ ਤੇ ਲੋਕਾਂ 'ਤੇ ਲਗਾਏ ਜਾ ਰਹੇ ਕਾਰਬਨ ਵਰਗੇ ਵਾਧੂ ਟੈਕਸਾਂ ਦਾ ਵਿਰੋਧ ਕਰਦੀ ਰਹੇਗੀ। ਡੋਰ ਨੋਕਿੰਗ ਸਮੇਂ ਉਨ੍ਹਾਂ ਦੇ ਸਾਥੀ ਤੇ ਪਾਰਟੀ ਵਲੰਟੀਅਰ ਪੂਰੇ ਜੋਸ਼ ਨਾਲ ਹੱਲਣ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ।