ਸੰਦੀਪ ਸਿੰਘ ਧੰਜੂ, ਸਰੀ : ਸਰੀ ਦੇ ਇਕ ਹੋਣਹਾਰ ਪੰਜਾਬੀ ਵਿਦਿਆਰਥੀ ਗੋਵਿੰਦ ਦਿਓਲ ਨੂੰ ਇਕ ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। 2020 ਦੇ ਇਸ ਸਕਾਲਰਸ਼ਿਪ ਐਵਾਰਡ ਦੀ ਪ੍ਰਾਪਤੀ ਲਈ 5000 ਵਿਦਿਆਰਥੀ ਸ਼ਾਮਲ ਹੋਏ ਸਨ ਤੇ ਸਿਰਫ਼ 36 ਹੋਣਹਾਰ ਵਿਦਿਆਰਥੀਆਂ ਨੂੰ ਇਹ ਐਵਾਰਡ ਹਾਸਲ ਹੋਇਆ ਹੈ ਜਿਨ੍ਹਾਂ ਵਿਚ ਇਸ ਵਿਦਿਆਰਥੀ ਦਾ ਨਾਂ ਵੀ ਸ਼ਾਮਲ ਹੈ। ਸਰੀ ਦੇ ਐੱਲਏ ਮੈਥਸਨ ਸਕੂਲ 'ਚ ਪੜ੍ਹਦਾ ਇਹ ਨੌਜਵਾਨ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲਾ ਸਰੀ ਦਾ ਪੰਜਵਾਂ ਵਿਦਿਆਰਥੀ ਬਣ ਗਿਆ ਹੈ। ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੋਵਿੰਦ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਟੀਚਾ ਸੀ ਅਤੇ ਭਵਿੱਖ ਵਿਚ ਅਜੇ ਬਹੁਤ ਕੁਝ ਕਰਨਾ ਚਾਹੁੰਦਾ ਹੈ।

Posted By: Seema Anand