ਓਂਟਾਰੀਓ (ਏਪੀ) : ਕੈਨੇਡਾ ਦੇ ਓਂਟਾਰੀਓ ਸ਼ਹਿਰ ਦੇ ਪੂਰਬ ਵਿਚ ਸਥਿਤ ਓਸ਼ਾਵਾ ਵਿਖੇ ਇਕ ਗੰਨਮੈਨ ਨੇ ਚਾਰ ਰਿਸ਼ਤੇਦਾਰਾਂ ਦੀ ਹੱਤਿਆ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਗੰਨਮੈਨ ਦੀ ਪਛਾਣ ਮਾਈਕਲ ਲਾਪਾ (48) ਵਜੋਂ ਕੀਤੀ ਹੈ। ਉਹ ਵਿਨੀਪੈਗ (ਮਾਨੀਟੋਬਾ) ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਗੁਆਂਢੀਆਂ ਨੇ ਤੜਕੇ ਸਵੇਰੇ 1.20 ਵਜੇ ਗੋਲ਼ੀਬਾਰੀ ਦੀ ਸੂਚਨਾ ਦਿੱਤੀ। ਮਿ੍ਤਕਾਂ ਵਿਚ ਇਕ ਅੌਰਤ ਤੇ ਚਾਰ ਮਰਦ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਦੋ ਦੀ ਉਮਰ 18 ਸਾਲਾਂ ਤੋਂ ਘੱਟ ਹੈ। 50 ਸਾਲਾਂ ਦੀ ਇਕ ਜ਼ਖ਼ਮੀ ਅੌਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਆਂਢੀਆਂ ਅਨੁਸਾਰ ਪ੍ਰਭਾਵਿਤ ਪਰਿਵਾਰ ਚੰਗੇ ਸੁਭਾਅ ਦਾ ਸੀ ਤੇ ਭਾਈਚਾਰੇ ਦੇ ਹਰ ਸੁੱਖ ਵਿਚ ਸ਼ਾਮਲ ਹੁੰਦਾ ਸੀ।