ਬਲਜਿੰਦਰ ਸੇਖਾ, ਓਟਵਾ : ਬੈਂਕ ਆਫ ਕੈਨੇਡਾ ਵੱਲੋਂ ਅੱਜ ਆਪਣੀ ਮੁੱਖ ਵਿਆਜ ਦਰਾਂ ਵਿੱਚ .50% (ਅੱਧਾ ) ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ, ਇਹ ਇਸ ਸਾਲ ਲਗਾਤਾਰ ਸੱਤਵੀਂ ਵਾਰ ਅਜਿਹਾ ਵਾਧਾ ਕੀਤਾ ਗਿਆ ਹੈ। ਬੈਂਕ ਆਫ ਕੈਨੇਡਾ ਆਪਣੇ ਇਸ ਵਾਧੇ ਦੀ ਦਰ ਦੇ ਫ਼ੈਸਲੇ ਨੂੰ ਇੱਕ ਨਿਊਜ਼ ਰੀਲੀਜ਼ ਦੇ ਨਾਲ ਪ੍ਰਕਾਸ਼ਿਤ ਕੀਤਾ ਹੈ ਜੋ ਗਵਰਨਿੰਗ ਕੌਂਸਲ ਦੇ ਫੈਸਲੇ ਦੇ ਪਿੱਛੇ ਕਾਰਨਾਂ ਦੀ ਸਮਝ ਪ੍ਰਦਾਨ ਕੀਤਾ ਗਿਆ ਹੈ।

ਪਹਿਲਾਂ ਦੀ ਭਵਿੱਖਬਾਣੀ ਅਨੁਸਾਰ ਬੈਂਕ ਆਫ਼ ਕੈਨੇਡਾ ਆਪਣੀ ਮੁੱਖ ਦਰ ਨੂੰ ਅੱਧਾ ਪ੍ਰਤੀਸ਼ਤ ਪੁਆਇੰਟ ਵਧਾਇਆ। ਬੈਂਕ ਆਫ ਕੈਨੇਡਾ ਨੇ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਕਾਰਨ ਮਾਰਚ ਵਿੱਚ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ। ਜੁਲਾਈ ‘ਚ 8.1 ਫੀਸਦੀ ‘ਤੇ ਪਹੁੰਚਣ ਤੋਂ ਬਾਅਦ ਅਕਤੂਬਰ ‘ਚ ਸਾਲਾਨਾ ਮਹਿੰਗਾਈ ਦਰ ਘੱਟ ਕੇ 6.9 ਫੀਸਦੀ ‘ਤੇ ਆ ਗਈ ਹੈ।

ਕੈਨੇਡੀਅਨ ਲੋਕਾਂ ਵਿੱਚ ਵੱਧ ਰਹੀਆਂ ਵਿਆਜ ਦਰਾਂ ਨਾਲ ਹਾਹਾਕਾਰ ਮੱਚੀ ਹੋਈ ਹੈ। ਇਸ ਸਮੇਂ ਲੋਕਾਂ ਦੀਆਂ ਮੋਰਗੇਜ ਦੀਆਂ ਵਧੀਆ ਕਿਸ਼ਤਾਂ ਨੇ ਬਿੱਲਾਂ ਨੂੰ ਜੀਵਨ ਨਿਰਬਾਹ ਕਰਨਾ ਔਖਾ ਕੀਤਾ ਹੋਇਆ ਹੈ ।

Posted By: Jagjit Singh