style="margin: 0px 0px 16px; color: rgb(45, 45, 45); font-family: 'open sans', sans-serif; font-size: 15px;"> ਸੰਦੀਪ ਸਿੰਘ ਧੰਜੂ, ਸਰੀ : ਸਰੀ (Surrey) ਸ਼ਹਿਰ 'ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। Surrey RCMP ਨੇ ਇਸ ਬਾਰੇ ਜਾਰੀ ਇਕ ਬਿਆਨ 'ਚ ਦੱਸਿਆ ਕਿ ਇਸ ਸਬੰਧ 'ਚ ਨੇੜਲੇ ਸ਼ਹਿਰ ਲੈਂਗਲੀ 'ਚ ਇਕ 19 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ। ਉਸ ਕੋਲੋਂ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ ਰਸਾਇਣਕ ਪਦਾਰਥ ਫੈਂਟਾਨਿਲ, ਕ੍ਰਿਸਟਲ ਮੈਥ ਤੇ ਕਰੈਕ ਕੋਕੀਨ ਬਰਾਮਦ ਕੀਤੇ ਗਏ ਹਨ। ਪੁਲਿਸ ਕਾਰਪੋਰਲ ਸਟੂਰਕੋ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਨੀਲਾ ਤੇ ਜਾਮਨੀ ਫੈਂਟਾਨਿਲ ਸੰਭਾਵਿਤ ਤੌਰ ‘ਤੇ ਬਹੁਤ ਖ਼ਤਰਨਾਕ ਹੈ ਤੇ ਅਜਿਹੇ ਨਸ਼ਿਆਂ ਦੀ ਵਰਤੋਂ ਕਾਰਨ ਪਿਛਲੇ ਸਮੇਂ ਕਾਫ਼ੀ ਮੌਤਾਂ ਹੋ ਚੁੱਕੀਆਂ ਹਨ। ਸਥਾਨਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰੀ 'ਚ ਅਜਿਹੀਆਂ ਘਟਨਾਵਾਂ ਆਮ ਗੱਲ ਹੋ ਗਈ ਹੈ ਤੇ ਪੁਲਿਸ ਪ੍ਰਸ਼ਾਸ਼ਨ ਇਸ ਉੱਤੇ ਕਾਬੂ ਪਾਉਣ 'ਚ ਨਾਕਾਮ ਰਹੀ ਹੈ।

Posted By: Seema Anand