ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਨਾਗਰਿਕਾਂ ਲਈ ਵੀਰਵਾਰ ਅੱਧੀ ਰਾਤ 12 ਵਜੇ ਤੋਂ ਦਾਖ਼ਲਾ ਬੰਦ ਹੋ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਨਿਊਜ਼ੀਲੈਂਡ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿਰਫ਼ ਨਿਊਜ਼ੀਲੈਂਡ ਦੇ ਨਾਗਰਿਕ ਤੇ ਪੱਕੇ ਵਸਨੀਕ ਹੀ ਆ ਸਕਣਗੇ। ਹਾਲਾਂਕਿ ਆਰਜ਼ੀ ਵੀਜ਼ੇ ਵਾਲੇ ਕੁਝ ਲੋਕਾਂ ਨੂੰ ਛੋਟ ਵੀ ਦਿੱਤੀ ਗਈ ਹੈ।

ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਕੋਈ ਨਾਗਰਿਕ ਤੇ ਪੱਕਾ ਵਸਨੀਕ ਜਾਂ ਵਸਨੀਕ ਅਤੇ ਉਸ ਦੇ ਪਰਿਵਾਰਕ ਮੈਂਬਰ ਜਿਵੇਂ ਪਤੀ-ਪਤਨੀ, ਬੱਚੇ, ਕਾਨੂੰਨੀ ਸਰਪ੍ਰਸਤ, 24 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਮਾਪਿਆਂ 'ਤੇ ਨਿਰਭਰ ਹਨਇਸ 'ਚ ਸ਼ਾਮਲ ਹਨ। ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਇਹ ਸਾਰੇ ਨਿਰਭਰ ਪਰਿਵਾਰਕ ਮੈਂਬਰ ਇਕੱਲੇ ਨਿਊਜ਼ੀਲੈਂਡ ਨਹੀਂ ਆ ਸਕਦੇ, ਸਗੋਂ ਨਾਗਰਿਕ ਜਾਂ ਪੱਕੇ ਵਸਨੀਕ ਮੁੱਖ ਮੈਂਬਰ ਦੇ ਨਾਲ ਹੀ ਆ ਸਕਦੇ ਹਨ। ਹਾਲਾਂਕਿ ਆਸਟ੍ਰੇਲੀਆ ਦੇ ਨਾਗਰਿਕ ਤੇ ਪੱਕੇ ਵਸਨੀਕ ਜੋ ਆਮ ਕਰਕੇ ਨਿਊਜ਼ੀਲੈਂਡ ਰਹਿੰਦੇ ਹਨ, ਉਹ ਆ ਸਕਦੇ ਹਨ।

ਇਸ ਬਾਬਤ ਬੱੁਧਵਾਰ ਨੂੰ ਨਿਊਜ਼ੀਲੈਂਂਡ ਸਰਕਾਰ ਨੇ ਵਿਦੇਸ਼ਾਂ 'ਚ ਘੁੰਮਣ ਗਏ ਨਿਊਜ਼ੀਲੈਂਡ ਵਾਸੀਆਂ ਨੂੰ ਵਾਪਸ ਘਰ ਮੁੜ ਆਉਣ ਦਾ ਸੱਦਾ ਦਿੱਤਾ ਸੀਜਿਸ ਕਰਕੇ ਅਜਿਹਾ ਵੀ ਮੰਨਿਆ ਜਾਣ ਲੱਗ ਪਿਆ ਸੀ ਕਿ ਅਗਲੇ ਦਿਨੀਂਂ ਸਰਹੱਦ ਵੀ ਸੀਲ ਹੋ ਸਕਦੀ ਹੈ ਜਿਸ ਸਬੰਧੀ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਵੀ ਪ੍ਰਧਾਨ ਮੰਤਰੀ ਦਫ਼ਤਰ ਨਾਲ ਰਾਬਤਾ ਬਣਾਇਆ ਹੋਇਆ ਸੀ ਤੇ ਕਈ ਤਰ੍ਹਾਂ ਦੇ ਸੁਝਾਅ ਵੀ ਭੇਜੇ ਸਨ। ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਨੁਸਾਰ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੇ ਸੁਝਾਅ ਵੀ ਭੇਜੇ ਸਨ ਜਿਨ੍ਹਾਂ 'ਚ ਸਰਹੱਦ ਨੂੰ ਸੀਲ ਕਰਨ ਬਾਰੇ ਵੀ ਅਪੀਲ ਕੀਤੀ ਗਈ ਸੀ ਤਾਂ ਜੋ ਬਾਹਰਲੇ ਕਿਸੇ ਦੇਸ਼ ਤੋਂ ਵਾਇਰਸ ਪੀੜਤ ਰੋਗੀ ਦੇਸ਼ ਅੰਦਰ ਦਾਖ਼ਲ ਨਾ ਹੋ ਸਕੇ। ਸੁਸਾਇਟੀ ਨੇ ਲੋੜੀਂਦਾ ਕਦਮ ਚੁੱਕਣ ਲਈ ਸਰਕਾਰ ਦਾ ਧੰਨਵਾਦ ਕੀਤਾ ਹ।ੈ

ਆਰਜ਼ੀ ਵੀਜ਼ੇ ਵਾਲੇ ਕੁਝ ਲੋਕਾਂ ਨੂੰ ਛੋਟ

ਜਿਵੇਂ ਮਨੁੱਖਤਾ ਦੇ ਆਧਾਰ 'ਤੇ ਹੈਲਥ ਵਰਕਰ ਤੇ ਜ਼ਰੂਰੀ ਸੇਵਾਵਾਂ ਵਾਲੇ ਵਰਕਰਜ਼, ਆਰਜ਼ੀ ਵੀਜ਼ੇ ਅਤੇ ਵਿਦਿਆਰਥੀ ਵੀਜ਼ੇ ਵਾਲੇ ਜਿਹੜੇ ਅੱਜਕੱਲ੍ਹ ਨਿਊਜ਼ੀਲੈਂਡ 'ਚ ਰਹਿ ਰਹੇ ਹਨ ਉਨ੍ਹਾਂ ਦੇ ਵਿਜ਼ਟਰ ਵੀਜ਼ੇ ਵਾਲੇ ਪਾਰਟਨਰਨੂੰ ਛੋਟ ਦਿੱਤੀ ਗਈ ਹੈ।