ਸੰਦੀਪ ਸਿੰਘ ਧੰਜੂ, ਸਰੀ : ਬਰਤਾਨੀਆ ਕੋਲੰਬੀਆ ਵਿਚ ਇੱਕ ਸਿੱਖ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਧਿਕਾਰੀਆ ਵਿਰੁੱਧ ਉਸ ਦੀ ਦਸਤਾਰ ਪਾੜਨ ਅਤੇ ਉਸ ਨੂੰ ਸੁੱਟਣ ਦੇ ਦੋਸ਼ ਲਾਏ ਗਏ ਹਨ ਇਸ ਵਿਅਕਤੀ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਜਦ ਪੁਲਿਸ ਉਸ ਨੂੰ ਕਿਸੇ ਕਾਰਨ ਗਿ੍ਫ਼ਤਾਰ ਕਰਨ ਪੁੱਜੀ ਤਾਂ ਆਰਸੀਐੱਮਪੀ ਅਫਸਰ ਵੱਲੋਂ ਉਸ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਬੀਸੀ ਦੀ ਅਦਾਲਤ ਵਿਚ ਪੁਲਿਸ ਵਿਰੁੱਧ ਸਿਵਲ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਘਟਨਾ 30 ਜੂਨ, 2017 ਨੂੰ ਵਾਪਰੀ ਸੀ ਜਿਸ ਸਬੰਧੀ ਹੁਣ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਅਬਟਸਫੋਰਟ ਵਾਸੀ ਕੰਵਲਜੀਤ ਸਿੰਘ ਅਨੁਸਾਰ ਇਸ ਘਟਨਾ ਵਿਚ ਉਸ ਨੂੰ 4-5 ਅਫਸਰਾਂ ਵੱਲੋਂ ਘੇਰ ਕੇ ਗਿ੍ਫ਼ਤਾਰ ਕਰਨ ਵੇਲੇ ਇੱਕ ਅਫਸਰ ਵੱਲੋਂ ਉਸ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਅਤੇ ਉਸ ਦੇ ਵਾਲ ਤਕ ਫੜੇ ਗਏ ਜਿਸ ਕਾਰਨ ਉਸ ਦਾ ਜੂੜਾ ਖੁੱਲ ਗਿਆ ਅਤੇ ਉਸ ਦੀ ਦਸਤਾਰ ਫੱਟ ਗਈ ਜੋਕਿ ਉਸ ਲਈ ਕਾਫ਼ੀ ਦਰਦਨਾਕ ਸੀ ਅਤੇ ਉਸ ਨੇ ਕਾਫ਼ੀ ਅਪਮਾਨਿਤ ਮਹਿਸੂਸ ਕੀਤਾ। ਉਸ ਨੇ ਪੁਲਿਸ ਅਫਸਰ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਜਿਸ ਦੀ ਉਹ ਭਰਪਾਈ ਚਾਹੁੰਦਾ ਹੈ।
ਪੱਗ ਦੀ ਬੇਅਦਬੀ ਕਾਰਨ ਪੁਲਿਸ ਖ਼ਿਲਾਫ਼ ਮੁਕੱਦਮਾ ਦਰਜ
Publish Date:Tue, 02 Jul 2019 06:50 PM (IST)

- # crime
- # against
- # police
- # officer
- # news
- # international
- # punjabijagran
