ਏਪੀ, ਟੋਰਾਂਟੋ : ਕੈਨੇਡਾ 'ਚ 36 ਸਾਲ ਬਾਅਦ ਇਕ ਹੱਤਿਆਰੇ ਦੀ ਪਛਾਣ ਹੋਈ ਹੈ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ 36 ਸਾਲ ਪਹਿਲਾਂ 9 ਸਾਲ ਦੀ ਲੜਕੀ ਦੀ ਹੱਤਿਆ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਹੱਤਿਆ ਦੇ ਇਸ ਮਾਮਲੇ 'ਚ ਕਿਸੇ ਹੋਰ ਸਖ਼ਸ਼ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ, ਜਿਸਦੇ ਕਾਰਨ ਇਹ ਕੇਸ ਚਰਚਾ 'ਚ ਆ ਗਿਆ ਸੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਕੇਲਿਵਨ ਹੂਵਰ ਦੀ ਪਛਾਣ ਡੀਐੱਨਏ ਦੇ ਮਾਧਿਅਮ ਨਾਲ ਕੀਤੀ ਗਈ ਸੀ। ਹਾਲਾਂਕਿ, 2015 'ਚ ਉਸਦਾ ਦੇਹਾਂਤ ਹੋ ਗਿਆ ਸੀ। ਹੱਤਿਆ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਸਮੇਂ ਉਹ 28 ਸਾਲ ਦਾ ਸੀ ਅਥੇ ਕ੍ਰਿਸਟੀਨ ਜੇਸੋਪ ਦੇ ਪਰਿਵਾਰ ਨੂੰ ਜਾਣਦਾ ਸੀ। ਇਸ ਲਈ ਪੁਲਿਸ ਨੇ ਉਸਨੂੰ ਸ਼ੱਕੀ ਨਹੀਂ ਮੰਨਿਆ ਸੀ।

ਦੱਸ ਦੇਈਏ ਕਿ ਜੇਸੋਪ ਨੂੰ ਆਖ਼ਰੀ ਵਾਰ 3 ਅਕਤੂਬਰ 1984 ਨੂੰ ਟੋਰਾਂਟੋ ਦੇ ਉੱਤਰ 'ਚ ਓਂਟਾਰੀਓ ਦੇ ਕਵੀਂਸਵਿਲੇ 'ਚ ਦੇਖਿਆ ਗਿਆ ਸੀ। ਤਿੰਨ ਮਹੀਨੇ ਬਾਅਦ ਉਸਦੀ ਲਾਸ਼ ਮਿਲੀ ਸੀ। ਉਸਦਾ ਸਰੀਰਕ ਸੋਸ਼ਣ ਕੀਤਾ ਗਿਆ ਸੀ। ਇਸਤੋਂ ਬਾਅਦ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੂੰ ਉਸਦੇ ਅੰਡਰਵੀਅਰ 'ਤੇ ਡੀਐੱਨਏ ਦੇ ਸਬੂਤ ਮਿਲੇ ਸੀ। ਇਸ ਮਾਮਲੇ 'ਚ ਜੇਸੋਪ ਦੇ ਗੁਆਂਢੀ ਗਾਈ ਪਾਲ ਮੋਰਿਨ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਸੀ। ਮੋਰਿਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਡੀਐੱਨਏ ਤਕਨੀਕ ਦੇ ਆਧਾਰ 'ਤੇ 1995 'ਚ ਪਤਾ ਲੱਗਾ ਕਿ ਜੁਰਮ ਉਸਨੇ ਨਹੀਂ ਕੀਤਾ ਸੀ, ਜਿਸਤੋਂ ਬਾਅਦ ਪੁਲਿਸ ਨੇ ਉਸਨੂੰ ਛੱਡ ਦਿੱਤਾ। ਨਾਲ ਹੀ ਉਸਨੂੰ ਇਕ ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜਨਤਕ ਮਾਫ਼ੀ ਵੀ ਮਿਲੀ ਸੀ।

Posted By: Ramanjit Kaur