ਓਟਾਵਾ, ਏਐੱਨਆਈ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਕੈਨੇਡੀਅਨ ਫੌਜੀ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ ਗਿਆ ਹੈ। ਸਪੁਤਨਿਕ ਨੇ ਦੱਸਿਆ ਕਿ ਕੈਨੇਡੀਅਨ ਸਿਕੋਰਸਕੀ ਸੀਐੱਚ-124 ਸੀ ਕਿੰਗ ਐਂਟੀ ਪਣਡੁੱਬੀ ਲੜਾਕੂ ਹੈਲੀਕਾਪਟਰ ਵਿੱਚ ਛੇ ਵਿਅਕਤੀ ਸਵਾਰ ਸਨ। ਇਹ ਹੈਲੀਕਾਪਟਰ ਆਇਯੋਨਿਅਨ ਸੇਫਲੋਨੀਆ ਟਾਪੂ ਦੇ ਪੱਛਮ ਵਿਚ ਗਾਇਬ ਹੋ ਗਿਆ ਸੀ। ਇਸ ਵਿਚ ਇਕ ਵਿਅਕਤੀ ਦੀ ਮੌਤ ਦੀ ਪੁੱਸ਼ਟੀ ਕੀਤੀ ਗਈ ਹੈ ਜਦਕਿ ਪੰਜ ਲੋਕ ਲਾਪਤਾ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਯੂਨਾਨ ਦੇ ਅਧਿਕਾਰੀ ਹੈਲੀਕਾਪਟਰ ਦੇ ਮਲਬੇ ਦੀ ਭਾਲ ਲਈ ਚਲਾਈ ਗਈ ਮੁਹਿੰਮ ਵਿੱਚ ਸ਼ਾਮਲ ਨਹੀਂ ਸਨ। ਨਾਟੋ ਦੀ ਇਕ ਟੁਕੜੀ ਨੇ ਹੈਲੀਕਾਪਟਰ ਦੇ ਮਲਬੇ ਦਾ ਪਤਾ ਲਗਾਇਆ ਹੈ ਪਰ ਚਾਲਕ ਦਲ ਦੇ ਹੋਰ ਮੈਂਬਰ ਅਜੇ ਵੀ ਲਾਪਤਾ ਹਨ।

ਟਵਿੱਟਰ 'ਤੇ ਬੁੱਧਵਾਰ ਦੇਰ ਸ਼ਾਮ ਜਸਟਿਨ ਟਰੂਡੋ ਨੇ ਕਿਹਾ ਕਿ ਨਾਟੋ ਦੇ ਸਹਿਯੋਗੀਆਂ ਨਾਲ ਆਪ੍ਰੇਸ਼ਨ ਦੇ ਭਰੋਸੇ ਵਿਚ ਸ਼ਾਮਲ ਇਕ ਕੈਨੇਡੀਅਨ ਹੈਲੀਕਾਪਟਰ ਗ੍ਰੀਸ ਦੇ ਤੱਟ ਤੋਂ ਲਾਪਤਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਫਿਲਹਾਲ ਬਚਾਅ ਅਤੇ ਭਾਲ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਮੰਤਰੀ ਹਰਜੀਤ ਸੱਜਣ (ਰਾਸ਼ਟਰੀ ਰੱਖਿਆ) ਨਾਲ ਗੱਲ ਕੀਤੀ ਹੈ ਅਤੇ ਫਿਲਹਾਲ ਭਾਲ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਪਡੇਟਸ ਜਲਦੀ ਪ੍ਰਦਾਨ ਕੀਤੇ ਜਾਣਗੇ।

Posted By: Sunil Thapa