v> ਕਮਲੂਪਸ, ਏਪੀ : ਮਹਾਮਾਰੀ ਸਬੰਧੀ ਲੋਕਾਂ 'ਚ ਲਗਾਤਾਰ ਜਾਗਰੂਕਤਾ ਫੈਲਾਉਣ ਲਈ ਸ਼ੋਅ ਦੌਰਾਨ ਕੈਨੇਡੀਅਨ ਐਕਰੋਬੈਟਿਕ ਜੈੱਟ ਐਤਵਾਰ ਨੂੰ ਬ੍ਰਿਟਿਸ਼ ਕੋਲੰਬੀਆ ਨੇੜੇ ਹਾਦਸਾਗ੍ਰਸਤ ਹੋ ਗਿਆ ਜਿਸ 'ਚ ਇਕ ਕ੍ਰੂ ਮੈਂਬਰ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਕ ਘਰ 'ਚ ਅੱਗ ਲੱਗ ਗਈ। ਦਹਾਕਿਆਂ ਤੋਂ ਕੈਨੇਡਾ ਤੇ ਅਮਰੀਕਾ 'ਚ ਕਰਵਾਏ ਜਾ ਰਹੇ ਏਅਰਸ਼ੋਅ 'ਚ ਸਨੋਅਬਰਡ ਪ੍ਰਦਰਸ਼ਨ ਕਰਦੇ ਆ ਰਹੇ ਹਨ ਤੇ ਇਨ੍ਹਾਂ ਨੂੰ ਏਅਰਫੋਰਸ ਲਈ ਰਿਕਰੂਟਿੰਗ ਸਬੰਧੀ ਜਾਗਰੂਕਤਾ ਫੈਲਾਉਣ ਲਈ ਵਰਤਿਆ ਗਿਆ ਸੀ। 11 ਏਅਰਕ੍ਰਾਫਟਸ ਦੀ ਵਰਤੋਂ ਸ਼ੋਅ 'ਚ ਕੀਤੀ ਗਈ ਜਿਨ੍ਹਾਂ 'ਚ 9 ਹਾਲੇ ਵੀ ਉਡਾਣ ਭਰਦੇ 'ਚ ਹਨ ਤੇ ਦੋ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਏਅਰ ਫੋਰਸ ਨੂੰ ਇਸ ਦਾ ਟਿਊਟਰ ਜੈੱਟ ਸਾਲ 1963 'ਚ ਮਿਲਿਆ ਤੇ 1971 ਤੋਂ ਹੀ ਇਸ ਦੀ ਵਰਤੋਂ ਹਵਾ ਪ੍ਰਦਰਸ਼ਨਾਂ 'ਚ ਕੀਤੀ ਜਾ ਰਹੀ ਸੀ। ਸਨੋਅਬਰਡ ਦੇ ਇਤਿਹਾਸ 'ਚ ਐਤਵਾਰ ਦੇ ਕ੍ਰੈਸ਼ ਤੋਂ ਪਹਿਲਾਂ ਸੱਤ ਪਾਇਲਟ ਤੇ ਇਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਤੇ ਕਈ ਏਅਰਕਰਾਫਟ ਗਵਾਚ ਗਏ ਸਨ।

Posted By: Seema Anand