ਕੈਲਗਿਰੀ, ਏਜੰਸੀ। ਕੈਨੇਡਾ ਦੀਆਂ ਫੈਡਰਲ ਚੋਣਾਂ ਦਿਨੋਂ ਦਿਨ ਜ਼ੋਰ ਫੜ ਰਹੀਆਂ ਹਨ। 11 ਸਤੰਬਰ ਬੁੱਧਵਾਰ ਨੂੰ ਕੈਨੇਡੀਅਨ ਸੰਸਦ ਭੰਗ ਹੋ ਗਈ ਹੈ। ਇਹ ਚੋਣਾਂ 338 ਹਲਕਿਆਂ 'ਤੇ 21 ਅਕਤੂਬਰ ਨੂੰ ਹੋਣਗੀਆਂ। ਇਨ੍ਹਾਂ ਚੋਣਾਂ 'ਚ 42 ਭਾਰਤੀ ਚੋਣ ਦੰਗਲ 'ਚ ਉਤਰੇ ਹਨ। ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੇ ਤਕਰੀਬਨ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਐੱਨਡੀਪੀ ਨੇ ਸਿਰਫ਼ 150 ਦੇ ਕਰੀਬ ਹੀ ਉਮੀਦਵਾਰ ਐਲਾਨੇ ਹਨ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਨਾ ਹੀ ਉਤਾਰੇ।

Posted By: Akash Deep