ਅਲਬਰਟਾ, ਏਜੰਸੀ: ਕੀ ਹੁੰਦਾ ਹੈ ਜਦੋਂ ਅਸਮਾਨ ਤੋਂ ਇੱਕਬੇਸਬਾਲ ਦੇ ਆਕਾਰ ਦੇ ਗੜੇ ਪੈਂਦੇ ਹਨ? ਕੈਨੇਡਾ ਦੇ ਲੋਕਾਂ ਨੂੰ ਪਿਛਲੇ ਦਿਨੀਂ ਅਜਿਹੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ 'ਚ ਸੋਮਵਾਰ ਨੂੰ ਭਾਰੀ ਗੜੇਮਾਰੀ ਹੋਈ ਅਤੇ ਇਸ ਦੌਰਾਨ ਡਿੱਗੇ ਗੜਿਆਂ ਦਾ ਆਕਾਰ 10 ਸੈਂਟੀਮੀਟਰ ਤੋਂ ਜ਼ਿਆਦਾ ਸੀ। ਅਜਿਹੇ 'ਚ ਜੋ ਲੋਕ ਗੜੇਮਾਰੀ ਦੀ ਲਪੇਟ 'ਚ ਆਏ, ਉਹ ਸ਼ਾਇਦ ਹੀ ਇਸ ਘਟਨਾ ਨੂੰ ਭੁੱਲ ਸਕਣ। ਕੈਨੇਡਾ 'ਚ ਇਸ ਗੜੇਮਾਰੀ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸੜਕ 'ਤੇ ਖੜ੍ਹੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ |

ਭਾਰਤ 'ਚ ਮੌਨਸੂਨ ਦੌਰਾਨ ਕਈ ਸੂਬਿਆਂ ਵਿੱਚ ਗੜਿਆਂ ਦੀ ਬਾਰਿਸ਼ ਹੁੰਦੀ ਹੈ। ਇਸ ਦੌਰਾਨ ਗੜਿਆਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਆਮ ਤੌਰ 'ਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਪਰ ਫਿਰ ਵੀ ਗੜੇ ਪੈਣ 'ਤੇ ਲੋਕ ਬਾਹਰ ਨਹੀਂ ਨਿਕਲਦੇ। ਦਰਅਸਲ, ਅਸਮਾਨ ਤੋਂ ਜ਼ਮੀਨ 'ਤੇ ਡਿੱਗਣ ਵਾਲੇ ਗੜਿਆਂ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਹ ਛੋਟੇ ਹੋਣ ਦੇ ਬਾਵਜੂਦ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਸੋਚੋ, ਜਦੋਂ ਕੈਨੇਡਾ ਵਿੱਚ ਬੇਸਬਾਲ ਦੇ ਆਕਾਰ ਦੇ ਗੜੇ ਡਿੱਗੇ ਤਾਂ ਕੀ ਹੋਇਆ ਹੋਵੇਗਾ?

Posted By: Sandip Kaur