ਓਟਾਵਾ : ਕੈਨੇਡਾ ਦੇ ਪ੫ਧਾਨ ਮੰਤਰੀ ਜਸਟਿਨ ਟਰੂਡੋ ਸਾਊਦੀ ਅਰਬ ਨਾਲ 2014 'ਚ ਕੀਤੇ ਹਥਿਆਰ ਸਮਝੌਤੇ ਨੂੰ ਤੋੜਨ 'ਤੇ ਵਿਚਾਰ ਕਰ ਰਹੇ ਹਨ। ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਤੇ ਯਮਨ 'ਚ ਜੰਗ 'ਚ ਸਾਊਦੀ ਅਰਬ ਦੀ ਭੂਮਿਕਾ ਕਾਰਨ ਇਹ ਫ਼ੈਸਲਾ ਲਿਆ ਜਾ ਜਾ ਰਿਹਾ ਹੈ। ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਥਿਆਰ ਸਮਝੌਤਾ ਹੈ।

ਸੋਮਾਲੀਆ 'ਚ ਅਮਰੀਕੀ ਹਵਾਈ ਹਮਲਿਆਂ 'ਚ 62 ਅੱਤਵਾਦੀ ਢੇਰ

ਜੋਹਾਨਸਬਰਗ : ਅਮਰੀਕੀ ਫ਼ੌਜ ਨੇ ਸੋਮਾਲੀਆ ਦੇ ਗੰਦਾਰਸ਼ੇ ਇਲਾਕੇ 'ਚ ਛੇ ਹਵਾਈ ਹਮਲੇ ਕਰ ਕੇ ਅਲਕਾਇਦਾ ਸਮਰਥਿਤ ਅਲ-ਸ਼ਬਾਬ ਦੇ 62 ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਹਵਾਈ ਹਮਲੇ 15 ਤੇ 16 ਦਸੰਬਰ ਨੂੰ ਕੀਤੇ ਗਏ ਸਨ। ਅਮਰੀਕੀ ਫ਼ੌਜ ਦੀ ਅਫ਼ਰੀਕੀ ਕਮਾਨ ਮੁਤਾਬਕ, ਇਹ ਹਵਾਈ ਹਮਲੇ ਸੋਮਾਲੀਆ ਦੀ ਸਰਕਾਰ ਦੇ ਸਹਿਯੋਗ ਨਾਲ ਕੀਤੇ ਗਏ ਸਨ। ਇਨ੍ਹਾਂ 'ਚੋਂ ਕਿਸੇ ਆਮ ਨਾਗਰਿਕ ਦੀ ਮੌਤ ਨਹੀਂ ਹੋਈ।

ਐੱਚਕਿਊ ਟਿ੫ਵਿਆ ਐਪ ਬਣਾਉਣ ਵਾਲੇ ਕੋਲਿਨ ਯੋਲ ਦਾ ਦੇਹਾਂਤ

ਨਿਊਯਾਰਕ : ਗੇਮਿੰਗ ਐਪ ਐੱਚਕਿਊ ਟਿ੫ਵਿਆ ਤੇ ਵੀਡੀਓ ਐਪ 'ਵਾਈਨ' ਦੇ ਸਹਿ ਸੰਸਥਾਪਕ ਕੋਲਿਨ ਯੋਲ ਦੀ ਬੇਵਕਤੀ ਮੌਤ ਹੋ ਗਈ ਹੈ। ਉਹ 34 ਸਾਲ ਦੇ ਸਨ। ਐਤਵਾਰ ਨੂੰ ਉਨ੍ਹਾਂ ਦਾ ਪਤਾ ਲੈਣ ਦਾ ਫੋਨ ਆਉਣ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਉਹ ਆਪਣੇ ਬਿਸਤਰ 'ਤੇ ਮਿ੫ਤਕ ਪਏ ਸਨ। ਉਨ੍ਹਾਂ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।

ਸਿੰਗਾਪੁਰ 'ਚ ਸਮਿਲੰਗੀ ਨੂੰ ਮਿਲਿਆ ਸਰੋਗੇਟ ਬੱਚੇ ਨੂੰ ਗੋਦ ਲੈਣ ਦਾ ਹੱਕ

ਸਿੰਗਾਪੁਰ : ਸਿੰਗਾਪੁਰ ਦੀ ਅਦਾਲਤ ਨੇ ਇਕ ਸਮਿਲੰਗੀ ਵਿਅਕਤੀ ਨੂੰ ਆਪਣੇ ਸਰੋਗੇਟ ਬੱਚੇ ਨੂੰ ਗੋਦ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਇਸ ਬੱਚੇ ਦਾ ਜਨਮ ਅਮਰੀਕਾ 'ਚ ਹੋਇਆ ਸੀ। ਬੱਚੇ ਨੂੰ ਸਿੰਗਾਪੁਰ ਦੀ ਨਾਗਰਿਕਤਾ ਦਿਵਾਉਣ ਲਈ ਉਹ ਉਸ ਨੂੰ ਕਾਨੂੰਨੀ ਤੌਰ 'ਤੇ ਗੋਦ ਲੈਣਾ ਚਾਹੁੰਦਾ ਸੀ। ਅਦਾਲਤ ਨੇ ਇਹ ਕਹਿੰਦਿਆਂ ਇਸ ਦੀ ਇਜਾਜ਼ਤ ਦੇ ਦਿੱਤੀ ਕਿ ਇਹ ਫ਼ੈਸਲਾ ਬੱਚੇ ਦੇ ਹਿੱਤ 'ਚ ਹੈ, ਪਰ ਸਾਰੇ ਮਾਮਲਿਆਂ 'ਚ ਇਹ ਲਾਗੂ ਨਹੀਂ ਹੋਵੇਗਾ।