ਆਨਲਾਈਨ ਡੈਸਕ, ਟੋਰਾਂਟੋ : ਕੈਨੇਡਾ ਦੇ ਬੀਸੀ ਵਿਚ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਜਾਂਚ ਕਰਨ ਵਾਲੀ ਏਜੰਸੀ ਨੇ ਗੈਂਗ ਕੁਨੈਕਸ਼ਨ ਵਾਲੇ 11 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਵਿਚੋਂ 9 ਪੰਜਾਬੀ ਹਨ। ਇਹ ਸੂਚੀ ਜਾਰੀ ਕਰਕੇ ਉਨ੍ਹਾਂ ਜਨਤਾ ਨੂੰ ਚਿਤਾਵਨੀ ਦਿੰਦਿਆਂ ਸੁਚੇਤ ਕੀਤਾ ਹੈ ਕਿ ਇਹ ਲੋਕ ਗੈਂਗਾਂ ਨਾਲ ਜੁਡ਼ੇ ਹੋਏ ਹਨ ਜੋ ਜਨਤਾ ਲਈ ਖਤਰਾ ਬਣਦੇ ਹਨ।

ਇਨ੍ਹਾਂ 9 ਪੰਜਾਬੀਆਂ ਦੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਲੋਡ਼ੀਂਦੇ ਗੈਂਗਸਟਰ ਗੋਲਡੀ ਬਰਾਡ਼ ਨਾਲ ਸਬੰਧ ਜੁਡ਼ੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਦਾ ਕਹਿਣਾ ਹੈ ਕਿ ਇਹ ਵਿਅਕਤੀ ਉੱਚ ਪੱਧਰੀ ਗਿਰੋਹ ਅਤੇ ਸੰਗਠਿਤ ਅਪਰਾਧ-ਸਬੰਧਤ ਹਿੰਸਾ ਨਾਲ ਸਬੰਧ ਰੱਖਦੇ ਹਨ।

CFSEU-BC ​​ਦੇ ਬੁਲਾਰੇ ਸਾਰਜੈਂਟ ਬ੍ਰੈਂਡਾ ਵਿਨਪੇਨੀ ਨੇ ਟਵੀਟ ਕੀਤਾ, “ਇਹ ਵਿਅਕਤੀ ਸਾਡੇ ਭਾਈਚਾਰਿਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਖ਼ਤਰਾ ਹਨ। ਕਿਰਪਾ ਕਰਕੇ ਆਪਣੀ ਨਿੱਜੀ ਸੁਰੱਖਿਆ ਲਈ ਸਾਵਧਾਨੀ ਵਰਤਣ ਵਿੱਚ ਸੁਚੇਤ ਰਹੋ। ਇਸ ਵਿੱਚ ਸ਼ਾਮਲ ਲੋਕਾਂ ਤੋਂ ਬਚਾਅ ਲਈ ਅਸੀਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।”

ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਯੂਨਿਟ ਨੇ ਕਥਿਤ ਗੈਂਗਸਟਰਾਂ ਦੀ ਸੂਚੀ ਵਿੱਚ ਜਨਤਕ ਚਿਤਾਵਨੀ ਜਾਰੀ ਕੀਤੀ ਹੈ। 2021 ਵਿੱਚ ਸੂਚੀਬੱਧ ਕੀਤੇ ਗਏ ਲੋਕਾਂ ਵਿੱਚ ਮਨਿੰਦਰ ਧਾਲੀਵਾਲ ਵੀ ਸੀ ਪਰ ਉਹ ਤਾਜ਼ਾ ਸੂਚੀ ਵਿੱਚ ਸ਼ਾਮਲ ਨਹੀਂ ਹੈ ਕਿਉਂਕਿ 24 ਜੁਲਾਈ ਨੂੰ ਸਤਿੰਦਰ ਗਿੱਲ ਦੇ ਨਾਲ ਵਿਸਲਰ ਕਸਬੇ ਵਿੱਚ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 24 ਸਾਲਾ ਗੁਰਸਿਮਰਨ ਸਹੋਤਾ ਅਤੇ 20 ਸਾਲਾ ਤਨਵੀਰ ਖੱਖ, ਦੋਵੇਂ ਸਰੀ ਸ਼ਹਿਰ ਦੇ ਰਹਿਣ ਵਾਲੇ ਸਨ।

ਇਸ ਅਲਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੁਲਿਸ ਦਾ ਮੰਨਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ ਜਾਂ ਉਹਨਾਂ ਦੇ ਨੇਡ਼ੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜ਼ੋਖਮ ਵਿੱਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਕੋਈ ਵੀ ਵਿਅਕਤੀ ਸਬੰਧ ਨਾ ਰੱਖੇ। ਨਾ ਹੀ ਇਨ੍ਹਾਂ ਨੂੰ ਘਰ ਵਿਚ ਪਨਾਹ ਦੇਵੇ ਤੇ ਨਾ ਹੀ ਕੰਮ ’ਤੇ ਰੱਖੇ।

ਇਨ੍ਹਾਂ ਕਥਿਤ ਗੈਂਗਸਟਰ ਦੀ ਸੂਚੀ ਇਸ ਤਰ੍ਹਾਂ ਹੈ...

ਂ ਸ਼ਕੀਲ ਬਸਰਾ: 28 ਸਾਲ

ਂ ਜਗਦੀਪ ਚੀਮਾ: 30 ਸਾਲ

ਂ ਬਰਿੰਦਰ ਧਾਲੀਵਾਲ: 39 ਸਾਲ

ਂ ਗੁਰਪ੍ਰੀਤ ਧਾਲੀਵਾਲ : 35 ਸਾਲ

ਂ ਸਮਰੂਪ ਗਿੱਲ: 29 ਸਾਲ

ਂ ਸੁਮਦੀਸ਼ ਗਿੱਲ: 28 ਸਾਲ

ਂ ਸੁਖਦੀਪ ਪੰਸਲ : 33 ਸਾਲ

ਂ ਅਮਰਪ੍ਰੀਤ ਸਮਰਾ: 28 ਸਾਲ

ਂ ਰਵਿੰਦਰ ਸਮਰਾ : 35 ਸਾਲ

ਂ ਐਂਡੀ ਸੇਂਟ ਪੀਅਰੇ: 40 ਸਾਲ

ਂ ਰਿਚਰਡ ਜੋਸਫ਼ ਵਿਟਲੌਕ: 40 ਸਾਲ

Posted By: Tejinder Thind