ਕਮਲਜੀਤ ਬੁੱਟਰ, ਕੈਲਗਰੀ : ਸੋਮਵਾਰ ਦੀ ਰਾਤ ਨੂੰ ਪੈਣੀ ਸ਼ੁਰੂ ਹੋਈ ਅਤੇ ਲੰਘੇ ਕੱਲ੍ਹ ਦਿਨ ਭਰ ਪੈਂਦੀ ਰਹੀ ਬਰਫ਼ ਕਾਰਨ ਕੈਲਗਰੀ ਦੇ ਸਾਰੇ ਪਾਸਿਆਂ ਤੋਂ ਦਰਜਨਾਂ ਸੜਕ ਹਾਦਸਿਆਂ ਦੀ ਸੂਚਨਾਵਾਂ ਮਿਲੀਆਂ ਹਨ। ਕਈ ਥਾਈਂ ਬੱਸਾਂ ਦੇ ਰੂਟ ਬਦਲਣੇ ਪਏ, ਬੱਸਾਂ ਦੇਰੀ ਨਾਲ ਚੱਲੀਆਂ ਅਤੇ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ। 200 ਦੇ ਕਰੀਬ ਹਾਦਸੇ ਬੀਤੀ ਸ਼ਾਮ ਤਕ ਹੋਏ ਦਰਜ ਕੀਤੇ ਗਏ। ਇਸੇ ਦਰਮਿਆਨ ਤਿੰਨ ਸਕੂਲੀ ਬੱਸਾਂ ਦੀ ਟੱਕਰ ਹੋ ਗਈ ਤੇ ਉਨ੍ਹਾਂ ਵਿਚ ਸਵਾਰ 18 ਬੱਚੇ ਵਾਲ-ਵਾਲ ਬਚ ਗਏ। ਕਈ ਹਾਦਸਿਆਂ ਵਿਚ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।