ਪੱਤਰ ਪ੍ਰੇਰਕ, ਸਰੀ : ਦੁਨੀਆ ਭਰ ਵਿਚ ਵੱਸਦੇ ਸਿੱਖਾਂ ਦੀ ਖਿੱਚ ਦਾ ਕੇਂਦਰ ਸਰੀ ਦਾ ਵਿਸਾਖੀ ਨਗਰ ਕੀਰਤਨ ਇਸ ਵਾਰ ਰੱਦ ਕਰ ਦਿੱਤਾ ਗਿਆ ਹੈ। ਅਪ੍ਰੈਲ ਦੀ 25 ਤਰੀਕ ਲਈ ਉਲੀਕਿਆ ਗਿਆ ਇਹ ਸਮਾਗਮ ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਨੂੰ ਵੇਖਦਿਆਂ ਰੱਦ ਕਰਨਾ ਪਿਆ ਹੈ। ਸਮਾਗਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਮਾਗਮ ਨਾਲੋਂ ਲੋਕਾਂ ਦੀ ਜ਼ਿੰਦਗੀ ਵਧੇਰੇ ਕੀਮਤੀ ਹੈ ਅਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਕਿਸੇ ਵੱਡੇ ਇਕੱਠ ਵਿਚ ਨਾ ਜਾਣ ਦੀਆਂ ਸਲਾਹਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ।ਵਰਣਨਯੋਗ ਹੈ ਕਿ 'ਖ਼ਾਲਸਾ ਡੇ ਪਰੇਡ' ਨਾਲ ਜਾਣੇ ਜਾਂਦੇ ਸਰੀ ਦੇ ਇਸ ਸਮਾਗਮ 'ਚ ਹਰ ਸਾਲ 4 ਤੋਂ 5 ਲੱਖ ਲੋਕ ਹਿੱਸਾ ਲੈਂਦੇ ਹਨ ਅਤੇ ਸਿੱਖਾਂ ਤੋਂ ਇਲਾਵਾ ਗ਼ੈਰ ਸਿੱਖ ਲੋਕਾਂ ਵੱਲੋਂ ਵੀ ਹਰ ਸਾਲ ਹੋਣ ਵਾਲੇ ਇਸ ਸਮਾਗਮ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ।

Posted By: Tejinder Thind