ਟੋਰਾਂਟੋ, ਏਪੀ : ਕੈਨੇਡਾ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਹੋਟਲ 'ਚ ਕੁਆਰੰਟਾਈਨ ਕੀਤਾ ਜਾਵੇਗਾ। ਇਹ ਨਿਯਮ 22 ਫਰਵਰੀ ਤੋਂ ਲਾਗੂ ਹੋਵੇਗਾ। ਇਹ ਜਾਣਕਾਰੀ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਦਿੱਤੀ ਹੈ। ਟਰੂਡੋ ਨੇ ਪਹਿਲਾਂ ਹੀ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਜੋ ਗ਼ੈਰ-ਜ਼ਰੂਰੀ ਹਵਾਈ ਯਾਤਰੀਆਂ 'ਤੇ ਲਾਗੂ ਹੋਵੇਗਾ। ਦੱਸ ਦੇਈਏ ਕਿ ਕੈਨੇਡਾ ਸਰਕਾਰ ਨੇ ਇਹ ਫ਼ੈਸਲਾ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਫੈਲਣ ਵਾਲੀ ਇਨਫੈਕਸ਼ਨ ਨੂੰ ਦੇਖਦੇ ਹੋਏ ਲਿਆ ਹੈ।

ਸਰਕਾਰੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗ਼ੈਰ-ਜ਼ਰੂਰੀ ਹਵਾਈ ਯਾਤਰੀਆਂ ਨੂੰ ਕੈਨੇਡਾ 'ਚ ਪ੍ਰਵੇਸ਼ ਤੋਂ ਪਹਿਲਾਂ ਆਪਣੇ ਖ਼ਰਚੇ 'ਤੇ ਸਰਕਾਰ ਵੱਲੋਂ ਅਧਿਕਾਰਤ ਹੋਟਲ 'ਚ ਤਿੰਨ ਰਾਤ ਤਕ ਰੁਕਣਾ ਪਵੇਗਾ। ਜਿਹੜੇ ਅਮਰੀਕੀ ਸਰਹੱਦ ਨੂੰ ਵਾਹਨ ਜ਼ਰੀਏ ਸੜਕ ਮਾਰਗ ਤੋਂ ਪਾਰ ਕਰਨਗੇ, ਉਨ੍ਹਾਂ ਨੂੰ ਹੋਟਲ 'ਚ ਆਈਸੋਲੇਸ਼ਨ ਦੀ ਜ਼ਰੂਰਤ ਨਹੀਂ ਪਵੇਗੀ ਪਰ ਉਨ੍ਹਾਂ ਨੂੰ ਕੈਨੇਡਾ ਦੀ ਹੱਦ 'ਚ ਪ੍ਰਵੇਸ਼ ਤੋਂ ਪਹਿਲੇ ਤਿੰਨ ਦਿਨਾਂ ਦੇ ਅੰਦਰ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਦੇਣੀ ਪਵੇਗੀ। ਨਾਲ ਹੀ ਇੱਥੇ ਪਹੁੰਚਣ 'ਤੇ ਵੀ ਉਨ੍ਹਾਂ ਨੂੰ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ ਘਰ 'ਚ ਜਾਂ ਕਿਤੇ ਹੋਰ 14 ਦਿਨਾਂ ਦੇ ਕੁਆਰੰਟਾਈਨ ਪੀਰੀਅਡ ਖ਼ਤਮ ਹੋਣ 'ਤੇ ਵੀ ਟੈਸਟ ਕਰਵਾਉਣਾ ਪਵੇਗਾ। ਜਨਤਕ ਸੁਰੱਖਿਆ ਮਾਮਲਿਆਂ ਨੂੰ ਦੇਖਣ ਵਾਲੇ ਮੰਤਰੀ ਬਿਲ ਬਲੇਅਰ (Bill Blair) ਨੇ ਕਿਹਾ ਕਿ ਸਰਹੱਦ ਪਾਰ ਕਰਨ ਵਾਲਿਆਂ 'ਚ 5 ਫ਼ੀਸਦ ਤੋਂ ਘੱਟ ਲੋਕ ਅਜਿਹੇ ਹਨ ਜਿਹੜੇ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਇੱਥੇ ਆ ਰਹੇ ਹਨ।

Posted By: Seema Anand