ਓਗਾਡੋਗੋ (ਏਐੱਫਪੀ) : ਬਰਕਿਨਾ ਫਾਸੋ 'ਚ ਕੈਨੇਡਾ ਦੀ ਮਾਈਨਿੰਗ ਕੰਪਨੀ ਦੇ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ 37 ਲੋਕਾਂ ਦੀ ਮੌਤ ਹੋ ਗਈ ਜਦਕਿ 60 ਹੋਰ ਜ਼ਖ਼ਮੀ ਹੋ ਗਏ। ਪੱਛਮੀ ਅਫਰੀਕੀ ਇਸ ਦੇਸ਼ 'ਚ ਪਿਛਲੇ ਪੰਜ ਸਾਲਾਂ ਦੌਰਾਨ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ।

ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਥਾਂ 'ਤੇ ਇਹ ਅੱਤਵਾਦੀ ਹਮਲਾ ਹੋਇਆ ਉਥੋਂ ਫ਼ੌਜ ਦਾ ਕੈਂਪ 40 ਕਿਲੋਮੀਟਰ ਦੂਰ ਹੈ ਜਿਸ ਕਾਰਨ ਤੁਰੰਤ ਸਹਾਇਤਾ ਨਹੀਂ ਪੁੱਜ ਸਕੀ। ਬਰਕਿਨਾ ਫਾਸੋ 'ਚ ਇਸ ਤੋਂ ਪਹਿਲਾਂ ਵੱਡਾ ਅੱਤਵਾਦੀ ਹਮਲਾ ਜਨਵਰੀ 2016 'ਚ ਹੋਇਆ ਸੀ ਜਿਸ ਵਿਚ 30 ਲੋਕ ਮਾਰੇ ਗਏ ਸਨ।