ਦੋਹਾ (ਏਜੰਸੀਆਂ) : ਅਫ਼ਗਾਨਿਸਤਾਨ ਤੋਂ ਵਿਦੇਸ਼ੀ ਫ਼ੌਜਾਂ ਦੀਆਂ ਵਾਪਸੀ ਵਿਚਾਲੇ ਅਫ਼ਗਾਨ ਸਰਕਾਰ ਤੇ ਤਾਲਿਬਾਨ ਵਿਚਾਲੇ ਕਤਰ ਦੇ ਦੋਹਾ 'ਚ ਮੁੜ ਸ਼ਾਂਤੀ ਵਾਰਤਾ ਸ਼ੁਰੂ ਹੋ ਗਈ ਹੈ। ਦੋਹਾ 'ਚ ਦੋਵੇਂ ਧਿਰਾਂ ਵਿਚਾਲੇ ਪਹਿਲਾਂ ਵੀ ਕਈ ਗੇੜਾਂ 'ਚ ਗੱਲਬਾਤ ਹੋ ਚੁੱਕੀ ਹੈ। ਹੁਣ ਮੁੜ ਸ਼ਾਂਤੀ ਲਈ ਨਵੇਂ ਸਿਰਿਓਂ ਪਹਿਲ ਸ਼ੁਰੂ ਕੀਤੀ ਗਈ ਹੈ। ਅਫ਼ਗਾਨ ਸਰਕਾਰ ਦੀ ਸ਼ਾਂਤੀ ਵਾਰਤਾ 'ਚ ਸ਼ਾਮਲ ਟੀਮ ਨੇ ਟਵੀਟ ਕਰ ਕੇ ਇਸ ਬੈਠਕ ਦੀ ਜਾਣਕਾਰੀ ਦਿੱਤੀ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀ ਨੇ ਵੀ ਬੈਠਕ ਦੀ ਪੁਸ਼ਟੀ ਕੀਤੀ ਹੈ।