ਦੁਬਈ (ਏਪੀ) : ਇਜ਼ਰਾਈਲ ਦੀ ਖ਼ੁਫੀਆ ਏਜੰਸੀ ਮੋਸਾਦ ਦੇ ਸੇਵਾਮੁਕਤ ਹੋਣ ਵਾਲੇ ਮੁਖੀ ਯੋਸੀ ਕੋਹੇਨ ਨੇ ਸੰਕੇਤ ਦਿੱਤੇ ਹਨ ਕਿ ਹਾਲ 'ਚ ਹੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਇਕ ਫ਼ੌਜੀ ਵਿਗਿਆਨੀ ਨੂੰ ਨਿਸ਼ਾਨਾ ਬਣਾਉਣ ਵਾਲਾ ਇਜ਼ਰਾਈਲ ਹੀ ਸੀ।

ਇਕ ਇਜ਼ਰਾਇਲੀ ਟੀਵੀ ਚੈੱਨਲ 12 ਦੇ ਇਕ ਪ੍ਰੋਗਰਾਮ 'ਚ ਕੋਹੇਨ ਨੇ ਆਮ ਤੌਰ 'ਤੇ ਮੁਹਿੰਮਾਂ ਨੂੰ ਬੇਹੱਦ ਗੁਪਤ ਤਰੀਕੇ ਨਾਲ ਅੰਜਾਮ ਦੇਣ ਵਾਲੀ ਏਜੰਸੀ ਲਈ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦੌਰ 'ਚ ਦਾਅਵਾ ਕੀਤਾ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਇਜ਼ਰਾਈਲ ਨੇ ਹੋਰ ਵਿਗਿਆਨੀਆਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਵਿਆਨਾ 'ਚ ਸਿਆਸੀ ਸਮਝੌਤੇ ਦਾ ਕਿੰਨਾ ਹੀ ਯਤਨ ਕਰ ਲਓ ਉਹ ਹਮਲਾ ਕਰਨ ਦਾ ਯਤਨ ਕਰਨਗੇ ਹੀ ਕਰਨਗੇ। ਕੋਹੇਨ ਨੇ ਕਿਹਾ ਕਿ ਜੇ ਵਿਗਿਆਨੀਆਂ ਨੇ ਆਪਣਾ ਕਰੀਅਰ ਬਦਲਣ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਇਹ ਬਿਹਤਰ ਹੋਵੇਗਾ। ਇਸ ਨਾਲ ਕਿਸੇ ਨੂੰ ਤਕਲੀਫ਼ ਵੀ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਜੁਲਾਈ, 2020 'ਚ ਇਕ ਰਹੱਸਮਈ ਧਮਾਕੇ ਨਾਲ ਈਰਾਨ ਦੇ ਨਟਨਜ 'ਚ ਤਬਾਹੀ ਮਚ ਗਈ ਸੀ। ਬਾਅਦ 'ਚ ਈਰਾਨ ਨੇ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ।