ਬੀਜਿੰਗ (ਏਐੱਨਆਈ) : ਚੀਨ ਇਕ ਅਜਿਹੇ ਇਲਾਕੇ 'ਚ ਸੜਕਾਂ ਦਾ ਨੈੱਟਵਰਕ, ਇਮਾਰਤਾਂ ਅਤੇ ਫ਼ੌਜੀ ਚੌਕੀਆਂ ਬਣਾ ਰਿਹਾ ਹੈ ਜਿਸ ਨੂੰ ਕੌਮਾਂਤਰੀ ਅਤੇ ਇਤਿਹਾਸ ਤੌਰ 'ਤੇ ਭੂਟਾਨ ਦਾ ਇਲਾਕਾ ਸਮਿਝਆ ਜਾਂਦਾ ਹੈ। ਭੂਟਾਨ ਘਾਟੀ 'ਚ ਚੀਨ 2015 ਤੋਂ ਹੀ ਇਸ ਹਰਕਤ ਨੂੰ ਅੰਜਾਮ ਦੇ ਰਿਹਾ ਹੈ। ਚੀਨ ਨੇ 2015 'ਚ ਐਲਾਨ ਕੀਤਾ ਸੀ ਕਿ ਉਹ ਤਿੱਬਤ ਦੇ ਦੱਖਣ 'ਚ ਗਯਾਲਫੁਗ ਪਿੰਡ ਵਸਾ ਰਿਹਾ ਹੈ। ਹਾਲਾਂਕਿ ਗਯਾਲਫੁਗ ਭੂਟਾਨ 'ਚ ਹੈ ਅਤੇ ਇਸ ਨੂੰ ਵਸਾਉਣ ਲਈ ਚੀਨੀ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ 'ਤੇ ਕਬਜ਼ਾ ਕੀਤਾ ਹੈ।

ਭਾਰਤ ਅਤੇ ਉਸ ਦੇ ਗੁਆਂਢੀਆਂ ਨੂੰ ਹਿਮਾਲਿਆ ਦੀ ਸਰਹੱਦਾਂ ਤੋਂ ਬਾਹਰ ਕਰਨ ਲਈ ਚੀਨ ਲੰਬੇ ਸਮੇਂ ਤੋਂ ਸਾਜ਼ਿਸ਼ ਰਚ ਰਿਹਾ ਹੈ। ਨਵਾਂ ਨਿਰਮਾਣ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਤਿੱਬਤੀ ਸਰਹੱਦੀ ਇਲਾਕਿਆਂ ਨੂੰ ਮਜ਼ਬੂਤ ਕਰਨ ਲਈ ਮੁੱਖ ਮੁਹਿੰਮ ਦਾ ਹਿੱਸਾ ਹੈ। ਇਸ ਦਾ ਮਕਸਦ ਭੂਟਾਨ ਸਰਕਾਰ 'ਤੇ ਦਬਾਅ ਬਣਾਉਣਾ ਹੈ ਤਾਂਕਿ ਉਹ ਇਹ ਇਲਾਕੇ ਚੀਨ ਨੂੰ ਸੌਂਪ ਦੇਵੇ। ਇਸ ਨਾਲ ਬਾਰਤ ਨਾਲ ਕਿਸੇ ਤਰ੍ਹਾਂ ਦਾ ਸੰਘਰਸ਼ ਹੋਣ 'ਤੇ ਚੀਨੀ ਫ਼ੌਜ ਨੂੰ ਬੜ੍ਹਤ ਮਿਲੇਗੀ। ਅਤੀਤ 'ਚ ਚੀਨ ਨੇ ਸਰਹੱਦ 'ਤੇ ਜਿਸ ਤਰ੍ਹਾਂ ਦੀਆਂ ਭੜਕਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ, ਇਹ ਵੀ ਉਸੇ ਤਰ੍ਹਾਂ ਦਾ ਕੰਮ ਹੈ।