ਕਾਬੁਲ : ਅਗਸਤ 'ਚ ਤਾਲਿਬਾਨ ਵੱਲੋਂ ਸੱਤਾ 'ਤੇ ਕਬਜ਼ਾ ਕਰਨ ਤੋਂ ਬਾਅਦ ਪੂਰੇ ਅਫ਼ਗਾਨਿਸਤਾਨ 'ਚ ਅੱਠ ਨਵੰਬਰ ਨੂੰ ਪਹਿਲੀ ਵਾਰ ਪੋਲੀਓ ਟੀਕਾਕਰਨ ਮੁਹਿੰਮ ਸ਼ੁਰੂ ਹੋਵੇਗੀ। ਯੂਨੀਸੈੱਫ ਨੇ ਸੋਮਵਾਰ ਨੂੰ ਇਸ ਸੰਬਧੀ ਐਲਾਨ ਕੀਤਾ। 2001 'ਚ ਅਮਰੀਕੀ ਅਗਵਾਈ ਵਾਲੇ ਸੰਗਠਨ ਵੱਲੋਂ ਤਾਲਿਬਾਨ ਨੂੰ ਹਟਾਉਣ ਤੋਂ ਬਾਅਦ ਦੇਸ਼ 'ਚ ਟੀਕਾਕਰਨ ਦੀ ਚੰਗੀ ਰਫ਼ਤਾਰ ਸੀ।

ਕਾਬੁਲ ਹਵਾਈ ਅੱਡੇ ਤੋਂ 353 ਲੋਕ ਰਵਾਨਾ

ਕਾਬੁਲ : ਕਾਬੁਲ ਤੋਂ ਨੌਵਾਂ ਨਿਕਾਸੀ ਜਹਾਜ਼ 353 ਲੋਕਾਂ ਨੂੰ ਲੈ ਕੇ ਕਤਰ ਲਈ ਰਵਾਨਾ ਹੋਇਆ। ਤਾਲਿਬਾਨ ਵੱਲੋਂ ਸੱਤਾ 'ਤੇ ਕਬਜ਼ਾ ਕਰਨ ਤੋਂ ਬਾਅਦ ਇਹ ਜਹਾਜ਼ ਅਫ਼ਗਾਨਿਸਤਾਨ ਤੋਂ ਹੁਣ ਤਕ ਸਭ ਤੋਂ ਵੱਧ ਗਿਣਤੀ 'ਚ ਲੋਕਾਂ ਨੂੰ ਲੈ ਕੇ ਰਵਾਨਾ ਹੋਇਆ। 353 ਲੋਕਾਂ 'ਚ ਫੈਕਲਟੀ ਸਟਾਫ ਅਮਰੀਕਨ ਯੂਨੀਵਰਸਿਟੀ ਆਫ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਦੇ ਨਾਲ ਹੀ ਅਫ਼ਗਾਨਿਸਤਾਨ, ਅਮਰੀਕਾ, ਨੀਦਰਲੈਂਡ, ਡੈਨਮਾਰਕ ਤੇ ਆਸਟ੍ਰੇਲੀਆ ਦੇ ਨਾਗਰਿਕ ਵੀ ਸ਼ਾਮਲ ਹਨ।

ਇਜ਼ਰਾਈਲ ਦੇ ਹਸਪਤਾਲਾਂ 'ਤੇ ਸਾਈਬਰ ਹਮਲਿਆਂ 'ਚ ਆਈ ਤੇਜ਼ੀ

ਤਲ ਅਵੀਵ : ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਹਸਪਤਾਲਾਂ ਤੇ ਮੈਡੀਕਲ ਸੰਸਥਾਵਾਂ 'ਤੇ ਪਿਛਲੇ ਦੋ ਦਿਨਾਂ 'ਚ ਸਾਈਬਰ ਹਮਲਿਆਂ 'ਚ ਵਾਧੇ ਦਾ ਪਤਾ ਲਗਾਇਆ ਹੈ। ਇਸ ਦਾ ਮੰਤਰਾਲੇ ਤੇ ਇਜ਼ਰਾਈਲ ਕੌਮੀ ਸਾਈਬਰ ਡਾਇਰੈਕਟੋਰੇਟ ਨੇ ਸਾਂਝਾ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਹੈ। ਇਜ਼ਰਾਈਲੀ ਸਾਈਬਰ ਸੁਰੱਖਿਆ ਕੰਪਨੀ ਨੇ ਕਿਹਾ ਕਿ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੁੰ ਹਰ ਹਸਪਤਾਲ ਜਾਂ ਸੰਸਥਾ 'ਤੇ ਅੌਸਤਨ 627 ਸਾਈਬਰ ਹਮਲੇ ਰਿਕਾਰਡ ਕੀਤੇ ਗਏ। ਇਹ ਪਿਛਲੇ ਹਫਤੇ ਦੇ ਮੁਕਾਬਲੇ 72 ਫ਼ੀਸਦੀ ਜ਼ਿਆਦਾ ਹਨ।

ਫਲਸਤੀਨ ਨੇ ਸੁਰੱਖਿਆ ਪ੍ਰਰੀਸ਼ਦ ਨੂੰ ਬੈਠਕ ਕਰਨ ਦੀ ਕੀਤੀ ਅਪੀਲ

ਗਾਜ਼ਾ : ਫਲਸਤੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਨੂੰ ਇਜ਼ਰਾਈਲੀ ਬਸਤੀਆਂ ਦੇ ਮੁੱਦੇ 'ਤੇ ਐਮਰਜੈਂਸੀ ਬੈਠਕ ਕਰਨ ਦੀ ਮੰਗ ਕੀਤੀ ਹੈ। ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ-ਮਾਲਿਕੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਸਟ ਬੈਂਕ ਸਿਟੀ 'ਚ ਉਨ੍ਹਾਂ ਕਿਹਾ ਕਿ ਫਲਸਤੀਨ ਖੇਤਰ 'ਚ ਬਸਤੀਆਂ ਦੀਆਂ ਸਰਗਰਮੀਆਂ ਵਧਣ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਜਾਂ ਸੁਰੱਖਿਆ ਪ੍ਰਰੀਸ਼ਦ ਦੀ ਐਮਰਜੈਂਸੀ ਬੈਠਕ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।