ਸਿਡਨੀ : ਜੇਕਰ ਤੁਸੀਂ ਬਿਅਰ ਪੀਣ ਦੇ ਸ਼ੌਕੀਨ ਹੋ ਤੇ ਸ਼ਰਮ ਕਾਰਨ ਮਨ ਮਸੌਸ ਕੇ ਬੈਠੇ ਹੋ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਬਿਅਰ ਦੀ ਤਲਬ ਵੀ ਦੂਰ ਹੋ ਜਾਵੇਗੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਦਰਅਸਲ, ਪ੍ਰਸਿੱਧ ਆਸਟ੍ਰੇਲੀਆ ਬਿਅਰ ਵਿਕਟੋਰੀਆ ਬਿਟਰ ਨੇ ਡਾਇਰੈਕਟਰਾਂ ਨੇ ਇਕ ਵੀਬੀ ਚਾਹ ਬਾਜ਼ਾਰ 'ਚ ਪੇਸ਼ ਕੀਤੀ ਹੈ। ਇਸ 'ਚ ਸੀਲੋਨ ਬਲੈਕ ਟੀ ਤੇ ਸੁਪਰ ਪ੍ਰਾਈਡ ਹਾਪਸ ਨੂੰ ਮਿਲਾਇਆ ਗਿਆ ਹੈ।

ਬਿਨਾਂ ਸਰਜਰੀ 11 ਮਹੀਨੇ ਦੇ ਬੱਚੇ ਦੇ ਢਿੱਡ 'ਚੋਂ ਕੱਢੀ ਚਾਬੀ, ਜਾਣੋ ਡਾਕਟਰਾਂ ਨੇ ਕਿਵੇਂ ਹਾਸਲ ਕੀਤੀ ਸਫ਼ਲਤਾ


ਇਹ ਉਸੇ ਤਰ੍ਹਾਂ ਹੀ ਹਾਪਸ ਹੈ, ਜੋ ਵਿਕਟੋਰੀਆ ਬਿਟਰ ਨੂੰ ਉਸ ਦੀ ਕੜਵਾਹਟ ਦਿੰਦੀ ਹੈ। ਨਤੀਜਾ ਇਕ ਕੱਪ ਚਾਹ, ਜਿਸ 'ਚ ਬਿਅਰ ਦਾ ਸਵਾਦ ਮਿਲਦਾ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਪ੍ਰਸ਼ੰਸਕਾਂ ਲਈ ਵਿਸ਼ੇਸ਼ ਤੌਰ 'ਤੇ ਨਾਨ-ਐਲਕੋਹਲਿਕ ਬਿਅਰ ਦੇ ਸਵਾਦ ਵਾਲੀ ਚਾਹ ਬਣਾਈ ਹੈ, ਜੋ ਇਸ ਮਹੀਨੇ ਇੰਗਲੈਂਡ 'ਚ ਆਪਣੀ ਰਾਸ਼ਟਰੀ ਟੀਮ ਨੂੰ ਮੁਕਾਬਲਾ ਕਰਦਿਆਂ ਦੇਖਦੇ ਹਨ।

ਦੇਰ ਰਾਤ ਜਾਂ ਸਵੇਰੇ ਜਲਦੀ ਉਸ ਸਮੇਂ ਜਦੋਂ ਬਿਅਰ ਪੀਣਾ ਗਲਤ ਮੰਨਿਆ ਜਾਂਦਾ ਹੈ, ਉਦੋਂ ਬਿਅਰ ਦੀ ਤਲਬ ਨੂੰ ਦੂਰ ਕਰਨ ਲਈ ਤੁਸੀਂ ਚਾਹ ਦੀ ਚੁਸਕੀ ਲੈ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਇਸ ਨੂੰ ਪੀਣ ਤੋਂ ਬਾਅਦ ਤੁਹਾਨੂੰ ਨਸ਼ਾ ਨਹੀਂ ਹੋਵੇਗਾ। ਵੀਬੀ ਬ੍ਰਾਂਡ ਦੇ ਨਿਰਦੇਸ਼ਕ ਕ੍ਰਿਸ ਮੈਕਸਵੇਲ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਆਸਟ੍ਰੇਲੀਆਈ VB ਦੇ ਨਾਲ ਕ੍ਰਿਕਟ ਦੇਖ ਤੋਂ ਜ਼ਿਆਦਾ ਹੋਰ ਕਿਸੇ ਚੀਜ਼ ਨੂੰ ਪਿਆਰ ਨਹੀਂ ਕਰਦੇ। ਇਸ ਲਈ ਜਦੋਂ ਇੰਗਲੈਂਡ 'ਚ ਮੈਚ ਹੋ ਰਿਹਾ ਹੋਵੇਗਾ, ਤਾਂ ਸਵੇਰ ਦੇ ਸਮੇਂ ਉਸ ਨੂੰ ਦੇਖਦਿਆਂ ਇਸ ਚਾਹ ਦਾ ਸਵਾਦ ਉਨ੍ਹਾਂ ਦੀ ਬਿਰਅਰ ਦੀ ਕਮੀ ਨੂੰ ਦੂਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਚਾਹ ਦੁੱਧ ਦੇ ਨਾਲ ਤੇ ਦੁੱਧ ਤੋਂ ਬਗੈਰ ਵੀ ਪੀਤੀ ਜਾ ਸਕਦੀ ਹੈ। ਇਸ ਨੂੰ ਗਰਮ ਕਰਕੇ ਤੇ ਠੰਢੀ ਕਰਕੇ ਵੀ ਪੀਤਾ ਜਾ ਸਕਦਾ ਹੈ।

Posted By: Jaskamal