ਜੇਐੱਨਐੱਨ, ਏਐੱਨਆਈ/ਆਸਟ੍ਰਿਆ : ਆਸਟਰੀਆ ਦੀ ਰਾਜਧਾਨੀ, ਵਿਆਨਾ 'ਚ ਸੋਮਵਾਰ ਸ਼ਾਮ ਨੂੰ ਇਕ ਅੱਤਵਾਦੀ ਹਮਲਾ ਹੋਇਆ। ਕੁਝ ਅੱਤਵਾਦੀਆਂ ਨੇ ਰਾਜਧਾਨੀ ਸਮੇਤ ਕਈ ਸ਼ਹਿਰਾਂ 'ਚ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲ਼ੀਬਾਰੀ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ। ਰਿਪੋਰਟ ਮੁਤਾਬਿਕ, ਪੁਲਿਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਜਦਕਿ ਉਸ ਦੇ ਹੋਰ ਸਾਥੀ ਫਰਾਰ ਹੋ ਗਏ ਹਨ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ, ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਰ ਨੇ ਇਸ ਦੀ ਜਾਣਕਾਰੀ ਦਿੱਤੀ।

ਅੱਤਵਾਦੀ ਦੇ ਸਰੀਰ 'ਤੇ ਇਕ ਬੰਬ ਬੰਨ੍ਹਿਆ ਮਿਲਿਆ

ਮੀਡੀਆ ਰਿਪੋਰਟ ਮੁਤਾਬਿਕ, ਇਸ ਅੱਤਵਾਦੀ ਦੇ ਸਰੀਰ 'ਤੇ ਇਕ ਬੰਬ ਬੰਨ੍ਹਿਆ ਹੋਇਆ ਮਿਲਿਆ। ਅੱਤਵਾਦੀ ਦੇ ਸਰੀਰ 'ਤੇ ਬੰਨ੍ਹੇ ਇਸ ਬੰਬ ਨੂੰ ਡਿਫਿਊਜ਼ ਕਰਨ ਲਈ ਪੁਲਿਸ ਲੱਗੀ ਹੋਈ ਹੈ। ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ 'ਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

Posted By: Amita Verma