ਕੈਨਬਰਾ (ਏਪੀ) : ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੇ ਕੰਮ ਵਿਚ ਲੱਗੇ ਤਿੰਨ ਅਮਰੀਕੀ ਰਾਹਤ ਕਾਮਿਆਂ ਦੀਆਂ ਲਾਸ਼ਾਂ ਜੰਗਲ ਵਿਚੋਂ ਮਿਲ ਗਈਆਂ ਹਨ। ਅੱਗ ਨੂੰ ਬੁਝਾਉਂਦਿਆਂ ਇਨ੍ਹਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਨ੍ਹਾਂ ਤਿੰਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਦੇ ਪਰਿਵਾਰ ਅਮਰੀਕਾ ਤੋਂ ਸਿਡਨੀ ਪੁੱਜ ਗਏ ਹਨ।

ਸੀ-130 ਹਰਕੂਲਸ ਟੈਂਕਰ ਵੀਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਮਾਰੇ ਗਏ ਅਮਰੀਕੀਆਂ ਦੀ ਪਛਾਣ ਇਆਨ ਮੈਕਬੈੱਥ, ਪਾਲ ਕਲਾਈਡ ਤੇ ਏ. ਡੇਮੋਰਗਨ ਵਜੋਂ ਹੋਈ ਹੈ। ਮਿ੍ਤਕਾਂ ਦੇ ਪਰਿਵਾਰਾਂ ਨੇ ਹਾਦਸੇ ਵਾਲੀ ਥਾਂ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ ਇਸ ਲਈ ਆਸਟ੍ਰੇਲੀਆ ਸਰਕਾਰ ਉਨ੍ਹਾਂ ਨੂੰ ਉਸ ਇਲਾਕੇ ਵਿਚ ਲੈ ਕੇ ਜਾ ਰਹੀ ਹੈ।