ਮੈਲਬੌਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਆਸਟ੍ਰੇਲੀਆ ਦੇ ਕਈ ਸੂਬਿਆਂ 'ਚ 'ਡੇ ਲਾਈਟ ਸੇਵਿੰਗ' ਨਿਯਮ ਤਹਿਤ ਐਤਵਾਰ 3 ਅਕਤੂਬਰ ਸਵੇਰੇ 2 ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਇੱਥੋਂ ਦੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲਅੀਨ ਕੈਪੀਟਲ ਟੈਰੀਟਰੀ, ਤਸਮਾਨੀਆ ਤੇ ਸਾੳੇੂਥ ਆਸਟ੍ਰੇਲੀਆ 'ਚ ਹੋਵੇਗੀ ਤੇ ਬਾਕੀ ਸੂਬਿਆਂ ਨਾਰਦਰਨ ਟੈਰੀਟਰੀ, ਕੁਈਨਜ਼ਲੈਂਡ ਤੇ ਵੈਸਟਰਨ ਆਸਟ੍ਰੇਲੀਆ 'ਚ ਇਹ ਸਮਾਂ ਤਬਦੀਲੀ ਨਹੀਂ ਹੋਵੇਗੀ। ਹਰ ਸਾਲ ਆਸਟ੍ਰੇਲੀਆ ਦੇ ਇਨ੍ਹਾਂ ਸੂਬਿਆਂ 'ਚ ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਹੋ ਜਾਂਦੀਆਂ ਹਨ ਤੇ ਅਕਤੂਬਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਮੁੜ ਇਕ ਘੰਟੇ ਲਈ ਅੱਗੇ ਹੋ ਜਾਦੀਆਂ ਹਨ। ਇਹ ਤਬਦੀਲੀ ਸੂਰਜੀ ਰੌਸ਼ਨੀ ਦੀ ਵੱਧ ਵਰਤੋਂ ਤੇ ਬਿਜਲੀ ਦੀ ਬਚਤ ਕਰਨ ਲਈ ਕੀਤੀ ਜਾਂਦੀ ਹੈ। ਸਮਾਂ ਤਬਦੀਲੀ ਨਾਲ ਭਾਰਤੀ ਸਮੇਂ ਦੇ ਨਾਲ ਕਰੀਬ ਸਾਢੇ ਪੰਜ ਘੰਟੇ ਦਾ ਫ਼ਰਕ ਰਹਿ ਜਾਵੇਗਾ। ਬਿਜਲੀ ਬਚਤ ਕਰਨ ਦਾ ਇਹ ਸੁਝਾਅ ਬੈਂਜਾਮੀਨ ਫਰੈਂਕਲਿਨ ਨੇ ਦਿੱਤਾ ਸੀ ਜੋ ਅੱਜ ਵੀ ਬਿਜਲੀ ਦੀ ਬਚਤ ਦੇ ਲਈ ਸਹਾਈ ਹੋ ਰਿਹਾ ਹੈ।

Posted By: Seema Anand