ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਦੇ ਯੂਥ ਵਿੰਗ ਪ੍ਰਧਾਨ ਰਵਿੰਦਰ ਸਿੰਘ ਲੋਪੋਕੇ, ਮੀਤ ਪ੍ਰਧਾਨ ਕਮਲਦੀਪ ਸਿੰਘ ਬੈਨੀਪਾਲ, ਜਨਰਲ ਸਕੱਤਰ ਸੁਖਵੀਰ ਸਿੰਘ ਗਰੇਵਾਲ, ਜਸਵੰਤ ਸਿੰਘ ਸਿੱਧੂ, ਗਗਨਪ੍ਰੀਤ ਸਿੰਘ ਕਪੂਰ, ਕੰਵਲਦੀਪ ਸਿੰਘ ਬਲ ਤੇ ਬਲਦੀਪ ਸਿੰਘ ਨੇ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਪ ਵੱਲੋਂ ਪਾਰਟੀ ਦੇ ਯੂਥ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ 'ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਜਿੰਨ੍ਹਾਂ 'ਚ ਪਰਮਿੰਦਰ ਸਿੰਘ ਬਰਾੜ ਯੂਥ ਵਿੰਗ ਇੰਚਾਰਜ ਨੂੰ ਪ੍ਰਧਾਨ ਐੱਸਓਆਈ, ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸਰਬਜੋਤ ਸਿੰਘ ਸਹਿੰਬੀ ਨੂੰ ਯੂਥ ਵਿੰਗ ਦੇ ਜਨਰਲ ਸਕੱਤਰ, ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਪ੍ਰਧਾਨ ਮਾਲਵਾ ਜ਼ੋਨ-1, ਸਤਬੀਰ ਸਿੰਘ ਖੱਟੜਾ ਪ੍ਰਧਾਨ ਮਾਲਵਾ ਜ਼ੋਨ-2, ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਪ੍ਰਧਾਨ ਮਾਲਵਾ ਜ਼ੋਨ-3, ਰਵੀਕਰਨ ਸਿੰਘ ਕਾਹਲੋਂ ਨੂੰ ਮਾਝਾ ਅਤੇ ਸੁਖਦੀਪ ਸਿੰਘ ਨੂੰ ਪ੍ਰਧਾਨ ਦੁਆਬਾ ਜ਼ੋਨ ਲਗਾਉਣ 'ਤੇ ਯੂਥ ਵਿੰਗ ਦੇ ਸੀਨੀਅਰ ਆਗੂਆਂ 'ਤੇ ਆਧਾਰਤ 37 ਮੈਂਬਰੀ ਕੋਰ ਕਮੇਟੀ ਦਾ ਗਠਨ ਕਰਨ ਦਾ ਸਵਾਗਤ ਕੀਤਾ ਹੈ।ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਏ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਮੱਰਥਕ ਧਾਮੀ ਜਟਾਣਾ, ਦੀਪ ਘੁਮਾਣ, ਹੈਰੀ ਸਰਾਂ, ਜਗਦੀਪ ਸਿੰਘ ਮੰਡ, ਲਖਵਿੰਦਰ ਸਿੰਘ ਅਤੇ ਗਗਨ ਸ਼ਰਮਾ ਆਦਿ ਹਾਜ਼ਰ ਸਨ।