v> ਪਰਥ, ਏਪੀ : ਅਧਿਕਾਰੀਆਂ ਤੇ ਮੀਡੀਆ ਨੇ ਦੱਸਿਆ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਆਸਟ੍ਰੇਲੀਆਈ ਸ਼ਾਪਿੰਗ ਮਾਲ 'ਚ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਦਿ ਹਾਊਥ ਟੈਲੀਗ੍ਰਾਫ ਨੇ ਗਵਾਹਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਵਿਅਕਤੀ ਕੋਲ ਚਾਕੂ ਸੀ ਤੇ ਉੱਤਰ ਪੱਛਮੀ ਸ਼ਹਿਰ ਸਾਊਥ ਹੇਡਲੈਂਡ ਦੇ ਮਾਲ ਕੋਲ ਕਾਰ ਪਾਰਕਿੰਗ ਨੇੜੇ ਕਈ ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਇਕ ਪੁਲਿਸ ਬਿਆਨ 'ਚ ਪੁਸ਼ਟੀ ਕੀਤੀ ਗਈ ਕਿ ਮਾਲ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਪਰ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਕ ਪੁਲਿਸ ਅਧਿਕਾਰੀ ਵੱਲੋਂ ਗੋਲੀ ਚਲਾਈ ਗਈ ਤੇ ਕਈ ਜ਼ਖ਼ਮੀ ਲੋਕਾਂ ਦਾ ਇਲਾਜ ਹੇਡਲੈਂਡ ਹੈਲਥ ਕੈਂਪਸ 'ਚ ਕੀਤਾ ਜਾ ਰਿਹਾ ਹੈ। ਕਿਹਾ ਗਿਆ ਹੈ ਕਿ ਪੁਲਿਸ ਆਲੇ-ਦੁਆਲੇ ਦੇ ਹਾਲਾਤ ਦੀ ਜਾਂਚ ਕਰੇਗੀ ਕਿ ਇਹ ਲੋਕ ਕਿਸ ਤਰ੍ਹਾਂ ਜ਼ਖ਼ਮੀ ਹੋਏ। ਸੈਂਟ ਜਾਨ ਐਬੂਲੈਂਸ ਨੇ ਇਕ ਬਿਆਨ 'ਚ ਕਿਹਾ ਕਿ ਘਟਨਾ ਸਥਾਨ 'ਤੇ ਕਈ ਲੋਕਾਂ ਦਾ ਇਲਾਜ ਕੀਤਾ ਗਿਆ ਪਰ ਉਨ੍ਹਾਂ ਦੀ ਹਾਲਤ ਦੀ ਜਾਣਕਾਰੀ ਨਹੀਂ ਦਿੱਤੀ ਗਈ।

Posted By: Susheel Khanna