ਸਿਡਨੀ, ਨਈ ਦੁਨੀਆ : ਆਸਟ੍ਰੇਲੀਆ ਦੀ ਸਰਕਾਰ ਨੇ 6acebook ਅਤੇ 7oogle ਨੂੰ ਖ਼ਬਰਾਂ ਅਤੇ ਲੇਖਾਂ ਤੋਂ ਪੈਦਾ ਹੋਣ ਵਾਲੇ ਮਾਲੀਆ ਨੂੰ ਸ਼ੇਅਰ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਦੁਨੀਆ ਭਰ 'ਚ ਡਿਜੀਟਲ ਦਿੱਗਜਾਂ ਖ਼ਿਲਾਫ਼ ਰੈਗੂਲੇਟਰੀ ਅਤੇ ਸਿਆਸੀ ਮੋਰਚੇ ਖੋਲ੍ਹਣ ਦਾ ਪਹਿਲਾਂ ਕਦਮ ਹੈ। ਖ਼ਜ਼ਾਨਚੀ ਜੋਸ਼ ਫ੍ਰਾਈਡੇਨਬਰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵਾਂ ਕੰਪਨੀਆਂ ਨੂੰ ਰਵਾਇਤੀ ਮੀਡੀਆ ਦੇ ਨਾਲ ਚੰਗੇ ਵਿਸ਼ਵਾਸ ਦੇ ਨਾਲ ਮਿਹਨਤਾਨੇ 'ਤੇ ਗੱਲਬਾਤ ਕਰਨੀ ਹੋਵੇਗੀ।

ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਇਕ ਬਾਈਡਿੰਗ ਆਰਬਿਟਰੇਸ਼ਨ ਪ੍ਰਕਿਰਿਆ ਹੋਵੇਗੀ ਅਤੇ ਕੋਡ ਤੋੜਨ ਲਈ 70 ਲੱਖ ਡਾਲਰ ਤਕ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਫ੍ਰਾਈਡੇਨਬਰਗ ਨੇ ਕਿਹਾ ਕਿ ਇਹ ਕਦਮ ਆਸਟ੍ਰੇਲੀਆਈ ਮੀਡੀਆ ਕੰਪਨੀਆਂ ਲਈ ਇਕ 'ਪੱਧਰੀ ਖੇਡ ਦਾ ਮੈਦਾਨ' ਨਿਸ਼ਚਿਤ ਕਰਨ ਬਾਰੇ ਹੈ। ਮਸੌਦਾ ਕੋਡ, ਜੋ ਇਸ ਸਾਲ ਦੇ ਅੰਤ 'ਚ ਕਾਨੂੰਨ ਬਣਨ ਤੋਂ ਪਹਿਲਾਂ 28 ਅਗਸਤ ਤਕ ਮਸ਼ਵਰੇ ਲਈ ਖੁੱਲ੍ਹਾ ਹੈ। ਸ਼ੁਰੂ 'ਚ ਸਿਰਫ਼ 7oogle ਅਤੇ 6acebook 'ਤੇ ਲਾਗੂ ਹੋਵੇਗਾ ਪਰ ਬਾਅਦ 'ਚ ਇਸਨੂੰ ਹੋਰ ਡਿਜੀਟਲ ਕੰਪਨੀਆਂ ਲਈ ਵਧਾਇਆ ਜਾ ਸਕਦਾ ਹੈ।

ਰਵਾਇਤੀ ਮੀਡੀਆ ਫਾਰਮਾਂ ਨੇ ਲੰਬੇ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੀ ਸਮੱਗਰੀ ਦਾ ਬਿਨਾਂ ਸਹੀ ਮੁਆਵਜ਼ੇ ਦੇ ਡਿਜੀਟਲ ਪਲੇਟਫਾਰਮ ਦੁਆਰਾ ਇਸਤੇਮਾਲ ਕਰਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਸਟ੍ਰੇਲੀਆਈ ਮੁਕਾਬਲੇ ਅਤੇ ਉਪਭੋਗਤਾ ਕਮੀਸ਼ਨ ਦੇ ਚੇਅਰਮੈਨ ਰਾਡ ਸਿਮਸ ਨੇ ਇਕ ਬਿਆਨ 'ਚ ਕਿਹਾ, 'ਅਖ਼ਬਾਰਾਂ ਮੀਡੀਆ ਵਿਵਸਥਾ ਅਤੇ ਪ੍ਰਮੁੱਖ ਡਿਜੀਟਲ ਪਲੇਟਫਾਰਮ 'ਚ ਇਕ ਮੌਲਿਕ ਸੌਦੇਬਾਜ਼ੀ ਸ਼ਕਤੀ ਦੇ ਵਿਚ ਅਸੰਤੁਲਨ ਹੈ।' ਅਸੀਂ ਇੱਕ ਅਜਿਹਾ ਮਾਡਲ ਚਾਹੁੰਦੇ ਹਾਂ, ਜੋ ਇਸ ਸੌਦੇਬਾਜ਼ੀ ਦੀ ਸ਼ਕਤੀ ਦੇ ਅਸੰਤੁਲਨ ਅਤੇ ਸਮੱਗਰੀ ਲਈ ਸਹੀ ਭੁਗਤਾਨ ਦੇ ਨਤੀਜੇ ਨੂੰ ਸੰਬੋਧਨ ਕਰਦਾ ਹੈ ਜੋ ਗੂਗਲ ਅਤੇ ਫੇਸਬੁੱਕ 'ਤੇ ਆਸਟ੍ਰੇਲੀਆਈ ਨਿਊਜ਼ ਦੀ ਉਪਲੱਬਧਤਾ ਨੂੰ ਘੱਟ ਨਾ ਕਰੇ।

Posted By: Ramanjit Kaur