ਤਲਵਿੰਦਰ ਨੇ ਦੱਸਿਆ ਕਿ ਜਿਸ ਸੰਸਥਾ ਨਾਲ ਉਨਾਂ ਨੇ ਕੰਮ ਕੀਤਾ ਉਹ ਸਮਾਜ ਵਿਚਲੇ ਬੇਘਰ, ਬੇਰੋਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਸੀ ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ ਜੀ ਉੱਥੇ ਹੀ ਰੋਜ਼ਮਰਾ ਦੀਆ ਜ਼ਰੂਰਤ ਦੀਆਂ ਚੀਜ਼ਾਂ ਮੁਹਇਆ ਕਰਵਾਇਆ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਨਾਲ ਰਾਬਤਾ ਹੋਣਾ ਸ਼ੁਰੂ ਹੋਇਆ ਤੇ ਉਨਾਂ ਦੀ ਮੁਸ਼ਕਿਲਾਂ ਨੂੰ ਹਲ ਕਰਾਉਣਾ ਚੰਗਾ ਲਗਣ ਲੱਗਿਆ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਸਥਿਤ ਸ਼ਹਿਰ ਐਰਾਰਟ ਦੀ ਪੰਜਾਬੀ ਮੂਲ ਦੀ ਤਲਵਿੰਦਰ ਕੌਰ (ਟੈਲੀ) ਕੌਰ ਨੂੰ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਚੁਣਿਆ ਗਿਆ ਤੇ ਸੂਬੇ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ।
ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤਣ ਵਾਲੀ ਤਲਵਿੰਦਰ ਕੌਰ ਨੇ ਸਿਰਫ਼ ਇੱਕ ਸਾਲ ਦੇ ਅੰਦਰ ਆਪਣੀ ਸੇਵਾ ਅਤੇ ਸਮਰਪਣ ਦੀ ਬੁਨਿਆਦ ਤੇ ਇਹ ਉਪਲਬਧੀ ਹਾਸਲ ਕੀਤੀ। ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ।
ਡਿਪਟੀ ਮੇਅਰ ਬਣਨ ਤੋਂ ਬਾਅਦ ਤਲਵਿੰਦਰ ਕੌਰ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਡਿਪਟੀ ਮੇਅਰ ਦੇ ਤੌਰ ਤੇ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਐਰਾਰਟ ਦੇ ਵਿਕਾਸ ਲਈ ਮਜ਼ਬੂਤੀ ਨਾਲ ਕੰਮ ਕਰਣਗੇ।
ਜ਼ਿਕਰਯੋਗ ਹੈ ਕਿ ਤਲਵਿੰਦਰ ਕੌਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹਨ। ਉਹ ਇੱਕ ਸਧਾਰਣ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਸਹੁਰਾ ਘਰ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਹੈ। 2008 ਵਿੱਚ ਉਹ ਆਪਣੇ ਪਤੀ ਕਰਮਵੀਰ ਸਿੰਘ ਨਾਲ ਆਸਟ੍ਰੇਲੀਆ ਆਏ ਸਨ ਅਤੇ ਬੈਲਾਰਟ ਦੀ ਫੈਡਰੇਸ਼ਨ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕੀਤੀ। ਤੇ ਪੱਕੇ ਹੋਣ ਦੀ ਸ਼ਰਤਾਂ ਪੂਰੀਆਂ ਕਰਨ ਲਈ ਐਰਾਰਟ ਚਲੇ ਗਏ ਤੇ ਐਰਾਰਟ ਪਹੁੰਚਣ ਮਗਰੋਂ ਤਲਵਿੰਦਰ ਨੇ RSL (Returned and Services League) ਦੀ ਸਹਾਇਤਾ ਨਾਲ ਸ਼ੈਫ਼ ਵਜੋਂ ਨੌਕਰੀ ਸ਼ੁਰੂ ਕੀਤੀ।
ਲਗਭਗ 12 ਸਾਲ ਦੀ ਮਿਹਨਤ ਦੀ ਸਖ਼ਤ ਮਿਹਨਤ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਵੀ ਵਧੇਰੇ ਰੁਚੀ ਲੈਣ ਲੱਗੀ ਤੇ ਇਸ ਦੇ ਚਲਦਿਆਂ ਐਰਾਰਟ ਨੇਬਰਹੁੱਡ ਹਾਊਸ ਦੀ ਮੈਨੇਜਰ ਬਣੀ ਜਿੱਥੇ ਉਹ ਬੇਘਰ, ਬੇਰੋਜ਼ਗਾਰ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਸੇਵਾਵਾਂ ਮੁਹੱਈਆ ਕਰਵਾਉਂਦੇ ਸਨ। ਇਸ ਨੌਕਰੀ ਨੇ ਉਨਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ ਇਸ ਦੌਰਾਨ ਜਿੱਥੇ ਆਮ ਲੋਕਾਂ ਨਾਲ ਸਿੱਧਾ ਰਾਬਤਾ ਹੋਇਆ ਉੱਥੇ ਹੀ ਉਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਾਉਣ ਲਈ ਵੀ ਹਰ ਸੰਭਵ ਉਪਰਾਲੇ ਕਰਨੇ ਸ਼ੁਰੂ ਕੀਤੇ।
ਤਲਵਿੰਦਰ ਨੇ ਦੱਸਿਆ ਕਿ ਜਿਸ ਸੰਸਥਾ ਨਾਲ ਉਨਾਂ ਨੇ ਕੰਮ ਕੀਤਾ ਉਹ ਸਮਾਜ ਵਿਚਲੇ ਬੇਘਰ, ਬੇਰੋਜ਼ਗਾਰ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਸੀ ਜਿਸ ਵਿੱਚ ਮੁਫਤ ਕਾਨੂੰਨੀ ਸਹਾਇਤਾ ਤਾਂ ਸ਼ਾਮਲ ਹੈ ਜੀ ਉੱਥੇ ਹੀ ਰੋਜ਼ਮਰਾ ਦੀਆ ਜ਼ਰੂਰਤ ਦੀਆਂ ਚੀਜ਼ਾਂ ਮੁਹਇਆ ਕਰਵਾਇਆ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਨਾਲ ਰਾਬਤਾ ਹੋਣਾ ਸ਼ੁਰੂ ਹੋਇਆ ਤੇ ਉਨਾਂ ਦੀ ਮੁਸ਼ਕਿਲਾਂ ਨੂੰ ਹਲ ਕਰਾਉਣਾ ਚੰਗਾ ਲਗਣ ਲੱਗਿਆ। ਕਿਉਂਕਿ ਉਹ ਆਪਣੀ ਨੌਕਰੀ ਰਾਂਹੀ ਇੱਕ ਕੋਂਸਲਰ ਤੋ ਵੱਧ ਕੰਮ ਕਰ ਰਹੀ ਸੀ ਤੇ ਉਸ ਦੀ ਅਗਵਾਈ ਵਿੱਚ ਹੀ ਉਨਾਂ ਦੀ ਸੰਸਥਾ ਨੂੰ 44 ਸਾਲ ਬਾਅਦ ਵਧੀਆ ਸੇਵਾਵਾਂ ਬਦਲੇ ਐਵਾਰਡ " ਵੀ ਮਿਲਿਆ ਜਿਸ ਨੇ ਉਨਾਂ ਦੇ ਮਾਣ ਚ ਹੋਰ ਵਾਧਾ ਕੀਤਾ। ਇਸ ਦੌਰਾਨ ਅਰਾਰਟ ਕੋਂਸਲ ਦੀ ਡੈਲੀਗੇਸ਼ਨ ਨੇ ਤਲਵਿੰਦਰ ਨੂੰ ਕੋਂਸਲ ਚੋਣਾਂ ਲੜਨ ਲਈ ਪ੍ਰੇਰਿਆ।
ਤਲਵਿੰਦਰ ਕੌਰ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਲਈ ਯੋਜਨਾਵਾਂ ਪੇਸ਼ ਕੀਤੀਆਂ। ਜਨਤਾ ਦੇ ਪੂਰੇ ਸਹਿਯੋਗ ਨਾਲ ਉਹ ਕੌਂਸਲਰ ਚੁਣੀ ਗਈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਰਾਜਨੀਤਿਕ ਪਿਛੋਕੜ ਜਾਂ ਨਸਲੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਕੋਂਸਲਰ ਬਨਣ ਦੇ ਇੱਕ ਸਾਲ ਬਾਅਦ ਹੀ ਉਹ ਡਿਪਟੀ ਮੇਅਰ ਦੇ ਅਹੁਦੇ ਲਈ ਚੁਣੇ ਗਏ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਡਿਪਟੀ ਮੇਅਰ ਦਾ ਅਹੁਦਾ ਸਿਰਫ਼ ਮਾਣ ਹੀ ਨਹੀ ਬਲਕਿ ਵੱਡੀ ਜ਼ਿੰਮੇਵਾਰੀ ਹੈ। ਜਿਸ ਲਈ ਉਹ ਪੂਰੀ ਮਿਹਨਤ ਕਰਣਗੇ।