ਮੈਲਬੌਰਨ (ਏਪੀ) : ਸ੍ਰੀਲੰਕਾ ਦੇ ਇਕ ਪਰਿਵਾਰ ਨੇ ਆਸਟ੍ਰੇਲੀਆ ਵਿਚ ਆਪਣੇ ਜਲਾਵਤਨ ਖ਼ਿਲਾਫ਼ ਅਦਾਲਤ ਵਿਚ ਲੜਾਈ ਜਿੱਤ ਲਈ ਹੈ। ਹੁਣ ਮਾਸੂਮ ਬੱਚੀਆਂ ਨਾਲ ਇਸ ਪਰਿਵਾਰ ਨੂੰ ਦੇਸ਼ ਛੱਡ ਕੇ ਨਹੀਂ ਜਾਣਾ ਪਵੇਗਾ।

ਸ੍ਰੀਲੰਕਾ 'ਚ ਪੈਦਾ ਹੋਈ ਪਿ੍ਰਆ, ਉਨ੍ਹਾਂ ਦੇ ਪਤੀ ਨੇਡਸ ਮੁਰੂਗਪਨ ਅਤੇ ਉਨ੍ਹਾਂ ਦੀ 5 ਸਾਲਾਂ ਦੀ ਧੀ ਕੋਪਿਕਾ ਅਤੇ ਤਿੰਨ ਸਾਲਾਂ ਦੀ ਧੀ ਥਾਰੂਨਿਕਾ ਨੂੰ ਜਲਾਵਤਨ ਖ਼ਿਲਾਫ਼ ਅਦਾਲਤ ਦੇ ਅੰਤਿ੍ਮ ਆਦੇਸ਼ ਤੋਂ ਅਗਸਤ 2019 ਵਿਚ ਅਪਰਵਾਸੀ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਹੋਇਆ ਸੀ। ਸੰਘੀ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੀ ਸਰਕਾਰ ਨੂੰ ਪਹਿਲਾਂ ਦੇ ਇਕ ਮੈਂਬਰੀ ਜੱਜ ਦੇ ਫ਼ੈਸਲੇ ਖ਼ਿਲਾਫ਼ ਕੀਤੀ ਗਈ ਅਪੀਲ ਨੂੰ ਖ਼ਾਰਜ ਕਰ ਦਿੱਤਾ। ਹੁਣ ਇਹ ਪਰਿਵਾਰ ਆਸਟ੍ਰੇਲੀਆ ਵਿਚ ਰਹਿ ਸਕਦਾ ਹੈ। ਇਨ੍ਹਾਂ ਬੱਚਿਆਂ ਦੇ ਮਾਪੇ ਅਲੱਗ-ਅਲੱਗ 2012 ਅਤੇ 2013 ਵਿਚ ਨਾਜਾਇਜ਼ ਤੌਰ 'ਤੇ ਆਸਟ੍ਰੇਲੀਆ ਪੁੱਜੇ ਸਨ। ਇੱਥੇ 2014 ਵਿਚ ਦੋਵਾਂ ਨੇ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਦੋਵੇਂ ਬੱਚੇ ਆਸਟ੍ਰੇਲੀਆ ਵਿਚ ਹੀ ਪੈਦਾ ਹੋਏ ਸਨ। ਉਨ੍ਹਾਂ ਨੇ ਸਰਕਾਰ ਤੋਂ ਸ਼ਰਨਾਰਥੀ ਵੀਜ਼ਾ ਮੰਗਿਆ ਸੀ। ਇਸ ਵਿਚ ਕਾਰਨ ਦੱਸਿਆ ਗਿਆ ਸੀ ਕਿ ਉਨ੍ਹਾਂ 'ਤੇ ਸ੍ਰੀਲੰਕਾ ਵਿਚ ਜ਼ੁਲਮ ਕੀਤਾ ਜਾਵੇਗਾ।

Posted By: Ravneet Kaur