ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਦਿੱਲੀ ਵਿੱਚ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨ-ਮਜਦੂਰ ਪਰਿਵਾਰਾਂ ਚੋਂ ਅਤੇ ਕਿਸਾਨ-ਮਜਦੂਰਾਂ ਨਾਲ ਸੰਬੰਧ ਰੱਖਦੇ ਅਤੇ ਹਮਾਇਤ ਕਰਤਾ ਵਾਸੀਆਂ ਵੱਲੋਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਭਾਰੀ ਇਕੱਠ ਅਤੇ ਉਪਰਾਲੇ ਪੂਰੇ ਜੋਰਾਂ ਸ਼ੋਰਾਂ ਤੇ ਕੀਤੇ ਜਾ ਰਹੇ ਨੇ। ਉਸੇ ਤਰਾਂ ਕਿਸਾਨੀ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਹਿੱਸਾ ਪਾ ਰਹੇ ਕਿਸਾਨ ਏਕਤਾ ਕਲੱਬ (ਫਾਰਮਰਜ਼ ਯੂਨਿਟੀ ਕਲੱਬ ਆਸਟ੍ਰੇਲੀਆ) ਵੱਲੋਂ ਰੈਡ ਕਰਾਸ ਸਪਰਿੰਗਵੁੱਡ ਦੀ ਟੀਮ ਦੀ ਸਹਾਇਤਾ ਨਾਲ ਸੰਘਰਸ਼ ਵਿੱਚ ਸ਼ਹੀਦ ਹੋਏ ਯੋਧਿਆਂ ਦੀ ਯਾਦ ਵਿੱਚ, ਬ੍ਰਿਸਬੇਨ ਵਿਖੇ ਦਿਨ ਸ਼ਨੀਵਾਰ, ਮਿਤੀ 21 ਅਗਸਤ ਨੂੰ ਖ਼ੂਨਦਾਨ ਕੈਂਪ ਰੱਖਿਆ ਗਿਆ। ਗੁਰੂਘਰ ਤੋਂ ਸੰਗਤ ਦੀ ਸੇਵਾ ਨਾਲ ਆਇਆ ਲੰਗਰ ਬਿਨਾਂ ਰੰਗ ਰੂਪ ਤੋਂ ਵਰਤਾਅ ਕੇ ਕਿਸਾਨ-ਮਜਦੂਰਾਂ ਦੀ ਹਮਾਇਤ ਚ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਕਿਸਾਨ ਮਜਦੂਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਸ਼ੁਕਰਾਨਾ ਕਰ ਪ੍ਰਸ਼ਾਦ ਵਰਤਾਇਆ ਗਿਆ। ਕਿਸਾਨ ਏਕਤਾ ਕਲੱਬ(ਫਾਰਮਰਜ਼ ਯੂਨਿਟੀ ਕਲੱਬ ਆਸਟ੍ਰੇਲੀਆ) ਦੇ ਸੇਵਾਦਾਰ ਜਸਪ੍ਰੀਤ ਸਿੰਘ, ਦਿਲਪ੍ਰੀਤ ਬੁੱਟਰ, ਜਤਿੰਦਰ ਦਿਉਲ, ਸੋਨੂੰ ਔਲਖ, ਅਮਰਜੀਤ ਪੱਡਾ ਵੱਲੋਂ ਖ਼ੂਨ-ਦਾਨ ਕਰਨ ਆਏ ਸਾਰੇ ਵੀਰਾਂ-ਭੈਣਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਪਹੁੰਚੇ ਸਾਰੇ ਬਹੁਤ ਹੀ ਮਾਣਯੋਗ ਵੀਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪਿਛਲੇ ਕਈ ਮਹੀਨਿਆਂ ਤੋ ਪ੍ਰਮਾਤਮਾ ਦਾ ਸ਼ੁਕਰ ਕਰਦੇ ਲਗਾਤਾਰ ਦਿੱਲੀ ਚ ਪਾਣੀ ਦੀ ਸੇਵਾ ਚ ਹਿੱਸਾ ਪਾ ਰਹੇ ਅਤੇ ਦਿੱਲੀ ਚ ਚੱਲ ਰਹੇ ਲੰਗਰ ਚ ਇੱਕ ਦੂਜੇ ਦੇ ਸਾਥ ਨਾਲ ਬੜੀ ਲਗਨ ਸਦਕਾ ਸੇਵਾ ਕਰ ਰਹੇ ਕਿਸਾਨ ਏਕਤਾ ਕਲੱਬ (ਫਾਰਮਰਜ਼ ਯੂਨਿਟੀ ਕਲੱਬ ਆਸਟ੍ਰੇਲੀਆ) ਦੇ ਮੈਂਬਰਾਂ ਨੇ ਸਾਰੀ ਸੰਗਤ ਨੂੰ ਲੰਬੇ ਸਮੇ ਤੋਂ ਚੱਲ ਰਹੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ।

ਸੰਗਤ ਵੱਲੋਂ ਸਾਂਝੇ ਤੌਰ ਤੇ ਫੈਸਲਾ ਐਲਾਨਿਆ ਕਿ ਜਦੋਂ ਤੱਕ ਸਾਡੇ ਪਰਿਵਾਰ ਦਿੱਲੀ ਚ ਡਟੇ ਰਹਿਣਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾ ਚ ਜਮੀਰਾਂ ਵਾਲੇ ਲੋਕ ਹਰ ਤਰਾਂ ਨਾਲ ਸਹਿਯੋਗ ਦੇਣਗੇ।

Posted By: Tejinder Thind