ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਸੰਮੋਹਨ ਵਿੱਦਿਆ ਪ੍ਰਤੀ ਵਧੇਰੇ ਕਰ ਕੇ ਲੋਕ ਡਰ ਜਾਂ ਸ਼ੰਕਾ ਦੀ ਭਾਵਨਾ ਰੱਖਦੇ ਹਨ। ਇਸ ਪਿੱਛੇ ਸਿਨੇਮਾ ਅਤੇ ਟੀਵੀ 'ਚ ਦਿਖਾਈ ਗਈ ਇਸ ਦੁਰਵਰਤੋ ਹੈ। ਪਰ ਲੇਖਕ ਰਿਸ਼ੀ ਗੁਲਾਟੀ ਨੇ ਆਪਣੀ ਲੇਖਣੀ ਨਾਲ ਇਸ ਮਿੱਥ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਵਾ ਬੀਤੇ ਦਿਨੀਂ ਪੰਜਾਬੀ ਪ੍ਰਰੈਸ ਕੱਲਬ ਵਿਖੇ ਐਡੀਲੇਡ ਵੱਸਦੇ ਲੇਖਕ ਰਿਸ਼ੀ ਗੁਲਾਟੀ ਦੀ ਪੁਸਤਕ 'ਜ਼ਿੰਦਗੀ ਅਜੇ ਬਾਕੀ' ਦੇ ਰਿਲੀਜ਼ ਸਮਾਗਮ ਦੌਰਾਨ ਹੋਈ ਵਿਚਾਰ ਚਰਚਾ 'ਚ ਹੋਇਆ।

ਪੰਜਾਬੀ ਪ੍ਰੈੱਸ ਕਲੱਬ ਦੇ ਮੈਬਰਾਂ ਦੀ ਇਕੱਤਰਤਾ 'ਚ ਕਿਤਾਬ ਰਿਲੀਜ਼ ਕਰਨ ਉਪਰੰਤ ਇਸ 'ਤੇ ਸਾਰਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਕਲੱਬ ਮੈਂਬਰਾਂ ਨੇ ਦੱਸਿਆ ਕਿ ਰਿਸ਼ੀ ਗੁਲਾਟੀ ਦੀ ਇਹ ਕਿਤਾਬ ਹਿਪਨੋਸਿਸ ਭਾਵ ਸੰਮੋਹਨ, ਘਰੇਲੂ ਹਿੰਸਾ ਤੇ ਆਤਮ ਹੱਤਿਆ ਵਰਗੀਆਂ ਸਮਸਿਆਵਾਂ 'ਤੇ ਆਧਾਰਿਤ ਹੈ ਇਸ ਕਿਤਾਬ ਜ਼ਰੀਏ ਲੇਖਕ ਨੇ ਆਪਣੇ ਨਿੱਜੀ ਤਜਰਬੇ ਵੀ ਸ਼ਾਮਲ ਕੀਤੇ ਹਨ। ਲੇਖਕ ਨੇ ਸਮੱਸਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਸੰਭਾਵੀ ਹੱਲ ਲਈ ਵੀ ਸੁਝਾਅ ਦਿੱਤੇ ਹਨ ਇਹ ਕਿਤਾਬ ਜ਼ਿੰਦਗੀ ਨੂੰ ਜਿਊਣ ਦਾ ਫਲਸਫਾ ਸਮੇਟੀ ਬੈਠੀ ਹੈ ਕਿਤਾਬ ਦੀ ਭਾਸ਼ਾ ਬਹੁਤ ਸਰਲ ਹੈ ਤੇ ਅਸਾਨੀ ਨਾਲ ਸਮਝ ਆਉਣ ਵਾਲੀ ਹੈ।

ਕਲੱਬ ਮੈਂਬਰਾਂ ਨੇ ਕਿਹਾ ਕਿ ਬਹੁਤੇ ਲੋਕ ਸੰਮੋਹਨ ਵਿੱਦਿਆ ਪ੍ਰਤੀ ਡਰ ਜਾਂ ਸ਼ੰਕਾਂ ਦੀਆਂ ਦੀਆਂ ਭਾਵਨਾ ਰੱਖਦੇ ਹਨ ਇਸ ਦਾ ਵੱਡਾ ਕਾਰਨ ਫਿਲਮਾਂ ਜਾਂ ਟੈਲਵਿਜ਼ਨ 'ਚ ਦਿਖਾਈ ਗਈ ਇਸ ਦੁਰਵਰਤੋਂ ਹੈ। ਇਸ ਕਿਤਾਬ 'ਚ ਇਸ ਸਬੰਧੀ ਸ਼ੰਕਾਵਾਂ ਜਾਂ ਮਿੱਥਾਂ ਬਾਰੇ ਸੱਚਾਈ ਬਿਆਨ ਕਰਕੇ ਉਸ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਹੈ ਰਿਸ਼ੀ ਗੁਲਾਟੀ ਦਾ ਇਹ ਯਤਨ ਸ਼ਲਾਘਾਯੋਗ ਹੈ ਕਿਊਕਿ ਜਿਸ ਵਿਸ਼ੇ ਨੂੰ ਲੇਖਕ ਨੇ ਆਪਣੀ ਪਲੇਠੀ ਪੁਸਤਕ ਰਾਹੀਂ ਛੋਹਿਆ ਹੈ ਉਸ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।

ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਤੋਂ ਸਰਤਾਜ ਸਿੰਘ ਧੌਲ, ਅਮਰਦੀਪ ਕੌਰ, ਪਰਮਵੀਰ ਸਿੰਘ ਆਹਲੂਵਾਲੀਆ, ਹਰਮਨਦੀਪ ਸਿੰਘ ਬੋਪਾਰਾਏ, ਅਵਤਾਰ ਸਿੰਘ ਭੁੱਲਰ ਸਮੇਤ ਗੁਰਪ੍ਰੀਤ ਸਿੰਘ ਬਰਾੜ ਤੇ ਚੰਨ ਧਾਲੀਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।