ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ : ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਗਲੋਬਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਕਵੀ ਦਰਬਾਰ ਅਯੋਜਿਤ ਗਿਆ। ਇਸ ਉਪਰੰਤ ਦੋ ਨਾਮਵਰ ਸ਼ਖਸ਼ੀਅਤਾਂ ਗੀਤਕਾਰ ਗੁਰਦੀਪ ਸਿੰਘ ਦੀਪਕ ਜੀ ਨੂੰ ਮਿਆਰੀ ਗੀਤਕਾਰੀ ਤੇ ਕਾਦੀਆਂ ਕਿਸਾਨ ਯੂਨੀਅਨ ਆਗੂ ਬੂਟਾ ਸਿੰਘ ਬਰਾੜ ਜੀ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਜਗਦੀਪ ਸਿੰਘ ਟੁਰਨਾ ਦੀ ਪੁਸਤਕ "ਢਲਦੇ ਸੂਰਜ ਦੀ ਦਾਸਤਾਨ" ਤੇ ਵਰਿੰਦਰ ਅਲੀਸ਼ੇਰ ਦੇ ਲਿਖੇ ਪਲੇਠੇ ਪੰਜਾਬੀ ਗੀਤ "ਪੁਤ ਪ੍ਰਦੇਸ ਗਏ" ਦਾ ਪੋਸਟਰ ਵੀ ਰਿਲੀਜ ਕਰਨ ਕੀਤਾ ਗਿਆ।

ਫੋਰ ਈਬੀ ਰੇਡੀਓ ਕੰਨਵੀਨਰ ਹਰਜੀਤ ਸਿੰਘ ਲਸਾੜਾ ਨੇ ਪੰਜਾਬੀ ਵਿਆਕਰਨ ਤੇ ਕਵਿਤਾ ਬਾਰੇ ਲੰਬੀ ਚੌੜੀ ਚਰਚਾ ਕੀਤੀ ਗਈ। ਉਹਨਾਂ ਪੰਜਾਬੀ ਦੇ ਲਿਖਤੀ ਰੂਪ ਵਿੱਚ ਆ ਰਹੇ ਵਿਗਾੜ ਤੇ ਇਸ ਪ੍ਰਤੀ ਨਜ਼ਰਅੰਦਾਜਗੀ ਬਾਰੇ ਚਿੰਤਾ ਜਿਤਾਈ। ਕਿਸਾਨੀ ਸਘੰਰਸ਼ ਬਾਰੇ ਬੋਲਦਿਆਂ ਦਲਜੀਤ ਸਿੰਘ ਨੇ ਸਘੰਰਸ਼ ਵਿੱਚ ਕੀਤੇ ਜਾ ਸਕਣ ਵਾਲੀਆਂ ਭਵਿੱਖ ਸੇਧਤ ਨੀਤੀਆਂ ਤੇ ਨੁਕਤਿਆਂ ਬਾਰੇ ਚਰਚਾ ਕੀਤੀ। ਉਹਨਾਂ ਇਹ ਵੀ ਕਿਹਾ ਕਿ ਕਿਸਾਨ ਆਗੂਆਂ ਨੂੰ ਕਾਰਪੋਰੇਟ ਨੀਤੀਆਂ ਦੇ ਖਿਲਾਫ ਲੜਦਿਆਂ ਸਹਿਕਾਰੀ ਖੇਤੀ ਬਾਰੇ ਪ੍ਰਚਾਰ ਤੇ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਬੂਟਾ ਸਿੰਘ ਬਰਾੜ ਜੀ ਸਮੁੱਚੇ ਕਿਸਾਨੀ ਸਘੰਰਸ਼ ਬਾਰੇ ਚਾਨਣਾ ਪਾਈ। ਉਹਨਾਂ ਸਰੋਤਿਆਂ ਦੀ ਸਘੰਰਸ਼ ਦੌਰਾਨ ਸਮੇਂ ਸਮੇਂ ਆਈਆਂ ਚਨੌਤੀਆਂ ਨਾਲ ਸਾਂਝ ਪੁਵਾਈ ਤੇ ਸਮੂਹ ਪ੍ਰਵਾਸੀਆਂ ਦਾ ਪਾਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਹਰਮਨਦੀਪ ਵੱਲੋਂ ਕਿਸਾਨੀ ਸਘੰਰਸ਼ ਦੌਰਾਨ ਕਿਸਾਨਾਂ ਦੀ ਸਕੂਲਿੰਗ ਦੀ ਘਾਟ ਤੇ ਨਵੇਂ ਬਦਲ ਲਈ ਕੀਤੀ ਜਾਣ ਵਾਲੀ ਅਗਵਾਈ ਦੀ ਅਣਹੋਂਦ ਬਾਰੇ ਲੰਬੀ ਗੱਲਬਾਤ ਕੀਤੀ ਗਈ।

ਗੀਤਕਾਰ ਗੁਰਦੀਪ ਸਿੰਘ ਦੀਪਕ ਜੀ ਨੇ ਪੰਜਾਬੀ ਗੀਤਕਾਰੀ ਤੇ ਕਵਿਤਾ ਦੇ ਵਿਸ਼ਿਆਂ ਦੇ ਸੁੰਗੜ ਰਹੇ ਦਾਇਰੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਦੀਆਂ ਲਿਖਤਾਂ ਵਿੱਚ ਹਰ ਰਿਸ਼ਤੇ ਦੀ ਭੂਮਿਕਾ ਦਾ ਜਿਕਰ ਹੁੰਦਾ ਸੀ ਪਰ ਅੱਜ ਦੀ ਕਵਿਤਾ ਦਾ ਦਾਇਰਾ ਸੁੰਗੜ ਕੇ ਦੋ ਇਨਸਾਨਾਂ ਜਿੰਨਾ ਹੀ ਰਹਿ ਗਿਆ ਹੈ।

ਸਭਾ ਦੇ ਪ੍ਰਧਾਨ ਵਰਿੰਦਰ ਅਲੀਸ਼ੇਰ ਵੱਲੋੰ 'ਬੁੱਧ' ਕਵਿਤਾ ਰਾਹੀਂ ਸਮਾਜਿਕ ਕਦਰਾਂ ਕੀਮਤਾਂ ਦੀ ਬਾਤ ਪਾਈ।

ਸਭਾ ਦੇ ਸੈਕਟਰੀ ਪ੍ਰਮਿੰਦਰ ਸਿੰਘ ਹਰਮਨ ਨੇ ਸ਼ਿਵ ਕੁਮਾਰ ਬਟਾਲਵੀ ਦੇ ਜਨਮਦਿਨ ਉਪਰੰਤ ਸ਼ਿਵ ਕੁਮਾਰ ਬਾਰੇ ਸੰਖੇਪ ਵਿੱਚ ਚਰਚਾ ਕਰਦਿਆ ਜਨਮਦਿਨ ਦੀ ਵਧਾਈ ਤੇ ਸ਼ਿਵ ਦੀਆਂ ਕੁੱਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਰਵਿੰਦਰ ਨਾਗਰਾ, ਨੌਜੁਆਨ ਸ਼ਾਇਰ ਰਮਨ ਨਾਥੇਵਾਲ , ਵਰਿੰਦਰ ਅਲੀਸ਼ੇਰ, ਰੀਤਿਕਾ ਅਹੀਰ, ਗੁਰਵਿੰਦਰ ਸਿੰਘ ਤੇ ਹਰਮਨਦੀਪ ਆਦਿ ਵੱਲੋਂ ਖੂਬਸੂਰਤ ਰਚਨਾਵਾਂ ਦਾ ਆਗਾਜ਼ ਕੀਤਾ ਗਿਆ। ਪੰਜਾਬ ਤੋਂ ਆਸਟਰੇਲੀਆ ਦੇ ਦੌਰੇ ਉਪਰ ਆਏ ਨਿਰਮਲ ਸਿੰਘ ਦਿਓਲ ਜੀ ਨੇ ਆਪਣੇ ਖੂਬਸੂਰਤ ਗੀਤ ਸਰੋਤਿਆ ਨਾਲ ਸਾਂਝੇ ਕੀਤੇ ਤੇ ਸਾਹਿਤਕ ਗਤੀਵਿਧੀਆ ਦੇ ਮਹੱਤਵ ਬਾਰੇ ਵਿਚਾਰ ਪੇਸ਼ ਕੀਤੇ ਗਏ। ਕਮਲਪ੍ਰੀਤ ਸਿੰਘ ਚਿਮਨੇਵਾਲਾ ਵੱਲੋਂ ਬੁੱਧ ਦੀ ਅਜੋਕੇ ਸਮੇਂ ਵਿੱਚ ਲੋੜ ਤੇ ਆਪਣੇ ਆਪ ਨੂੰ ਰਾਜਨੀਤਿਕ ਤੌਰ ਉੱਤੇ ਚੇਤਨ ਹੋਣ ਲਈ ਜੋਰ ਦਿੱਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਨ ਗਰੇਵਾਲ, ਜਸਵਿੰਦਰ, ਗੋਨੀ ਨਾਹਰ , ਸ਼ਿਵਮ, ਕਾਲਜ ਡਾਇਰੈਕਟਰ ਆਦਿ ਭੈਣਾ ਭਰਾਵਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸ਼ਮੂਲੀਅਤ ਕੀਤੀ। ਅੰਤ ਵਿੱਚ ਸਮਾਗਮ ਵਿੱਚ ਪਹੁੰਚੇ ਸਰੋਤਿਆਂ ਦਾ ਬਲਵਿੰਦਰ ਮੋਰੋਂ ਜੀ ਵੱਲੋਂ ਧੰਨਵਾਦ ਕੀਤਾ ਗਿਆ ਤੇ ਚਾਹ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸਟੇਜ ਸੰਚਾਲਨ ਰੀਤਿਕਾ ਅਹੀਰ ਜੀ ਵੱਲੋਂ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ।

Posted By: Tejinder Thind