ਨਈ ਦੁਨੀਆ, ਸਿਡਨੀ : WiFi Modem : ਬੱਚਿਆਂ ਨੂੰ ਛੁੱਟੀਆਂ 'ਤੇ ਨਾਲ ਲਿਜਾਣ ਲਈ ਮਨਾਉਣ ਲਈ ਕਈ ਵਾਰ ਮਾਂ-ਬਾਪ ਨੂੰ ਅਜੀਬੋ-ਗ਼ਰੀਬ ਹੱਥਕੰਡੇ ਅਪਣਾਉਣੇ ਪੈਂਦੇ ਹਨ। ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ 'ਚ ਸਾਹਮਣੇ ਆਇਆ ਹੈ। ਹਾਲਾਂਕਿ ਇਨ੍ਹਾਂ ਮਾਂ-ਬਾਪ ਦੀ ਬੱਚਿਆਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਕੈਸੀ (Cassie) ਤੇ ਕ੍ਰਿਸ ਲੰਗਨ (Chris Langan) ਨੇ ਪਰਿਵਾਰ ਨਾਲ ਖੁਸ਼ਨੁਮਾ ਸਮਾਂ ਬਿਤਾਉਣ ਲਈ ਛੁੱਟੀਆਂ 'ਚ ਘੁੰਮਣ ਦੀ ਯੋਜਨਾ ਬਣਾਈ ਸੀ, ਪਰ ਉਨ੍ਹਾਂ ਦੇ ਨਾਲ ਘੁੰਮਣ ਜਾਣ 'ਚ ਬੱਚਿਆਂ ਨੇ ਦਿਲਚਸਪੀ ਨਹੀਂ ਦਿਖਾਈ ਤੇ ਉਨ੍ਹਾਂ ਦੇ ਆਇਡੀਆ ਨੂੰ ਬੋਰਿੰਗ ਦੱਸਿਆ। ਅਜਿਹੇ ਵਿਚ ਆਪਣੇ ਬੱਚਿਆਂ ਨੂੰ ਦਬਾਅ 'ਚ ਲਿਆਉਣ ਲਈ ਦੋਵਾਂ ਨੇ ਬੱਚਿਆਂ ਵੱਲੋਂ ਇਸਤੇਮਾਲ ਕੀਤਾ ਜਾਣ ਵਾਲਾ WiFi Modem ਹੀ ਨਾਲ ਲੈ ਜਾਣ ਦੀ ਚਿਤਾਵਨੀ ਦਿੱਤੀ।

ਹਾਲਾਂਕਿ, ਬੱਚਿਆਂ 'ਤੇ ਇਸ ਦਬਾਅ ਦਾ ਕੋਈ ਵੀ ਅਸਰ ਨਹੀਂ ਦਿਖਿਆ ਤੇ ਉਨ੍ਹਾਂ ਕੈਸੀ ਤੇ ਕ੍ਰਿਸ ਨੂੰ ਆਪਣੇ ਨਾਲ WiFi Modem ਲੈ ਜਾਣ ਲਈ ਕਹਿ ਦਿੱਤਾ। ਇਸ ਤੋਂ ਬਾਅਦ ਉਹ ਦੋਵੇਂ ਨਾਲ ਹੀ ਛੁੱਟੀਆਂ ਬਿਤਾਉਣ ਗਏ। ਦਿਲਚਸਪ ਹੈ ਕਿ ਉਹ ਆਪਣੇ ਨਾਲ ਵਾਈ-ਫਾਈ ਮੋਡਮ ਵੀ ਲੈ ਗਏ।

ਬੀਚ 'ਤੇ ਮੋਡਮ ਦੀਆਂ ਲਈਆਂ ਤਸਵੀਰਾਂ

ਕੈਸੀ ਤੇ ਕ੍ਰਿਸ ਨੇ ਸੋਚਿਆ ਸੀ ਕਿ ਬੱਚਿਆਂ 'ਤੇ WiFi Modem ਲੈ ਜਾਣ ਦਾ ਦਬਾਅ ਬਣਾਉਣਾ ਕਾਰਗਰ ਸਾਬਿਤ ਹੋ ਜਾਵੇਗਾ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਰਹੀ। ਅਜਿਹੇ ਵਿਚ ਉਹ ਆਪਣੇ ਨਾਲ ਮੋਡਲ ਲੈ ਗਏ। ਜਦੋਂ ਦੋਵੇਂ Beach 'ਤੇ ਪਹੁੰਚੇ ਤਾਂ ਉਨ੍ਹਾਂ ਮੋਡਮ ਦੀਆਂ ਕਈਆਂ ਤਸਵੀਰਾਂ ਵੀ ਲਈਆਂ। ਇਸ ਤੋਂ ਇਲਾਵਾ ਲੰਚ ਦੌਰਾਨ, ਤੈਰਾਕੀ ਦੌਰਾਨ ਹੋਰ ਜਗ੍ਹਾ 'ਤੇ ਵੀ ਉਸਦੀ ਤਸਵੀਰਾਂ ਲੈ ਕੇ ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ।

ਕੈਸੀ ਨੇ ਲਿਖੀ ਇਹ ਗੱਲ

ਸੋਸ਼ਲ ਮੀਡੀਆ 'ਤੇ ਕੈਸੀ ਲਿਖਦੀ ਹੈ, ਅਸੀਂ ਆਪਣੇ ਬੱਚਿਆਂ ਨੂੰ ਪੁੱਛਿਆ ਕਿ ਕੀ ਉਹ ਸਾਡੇ ਨਾਲ ਅੱਜ Warrnamboo ਦੀ ਟ੍ਰਿਪ 'ਤੇ ਚੱਲਣਗੇ ਤਾਂ ਉਨ੍ਹਾਂ ਇਸ ਨੂੰ ਬੋਰਿੰਗ ਦੱਸਿਆ ਤੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ।' ਕੈਸੀ ਅੱਗੇ ਲਿਖਦੀ ਹੈ ਕਿ ਇਸ ਤੋਂ ਬਾਅਦ ਉਹ ਤੇ ਕ੍ਰਿਸ ਆਪਣੇ ਤਿੰਨਾਂ ਬੱਚਿਆਂ ਬਾਹਰ ਲੈ ਜਾਣ ਦੀ ਬਜਾਏ ਘਰ ਦੇ ਸਭ ਤੋਂ ਜ਼ਿਆਦਾ ਢੁਕਵੇਂ ਮੈਂਬਰ WiFi Modem ਨੂੰ ਨਾਲ ਲੈ ਗਏ।

ਸੋਸ਼ਲ ਮੀਡੀਆ 'ਤੇ ਹੋ ਰਹੀ ਤਾਰੀਫ਼

ਬੱਚਿਆਂ ਨੂੰ ਨਾਲ ਲੈ ਜਾਣ ਦੀ ਬਜਾਏ ਵਾਈਫਾਈ ਮੋਡਲ ਨਾਲ ਲੈ ਜਾਣ 'ਤੇ ਕਪਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਦੀ ਪੋਸਟ 'ਤੇ ਹੁਣ ਤਕ 39 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ। ਉੱਥੇ ਹੀ ਇਕ ਯੂਜ਼ਰ ਨੇ ਲਿਖਿਆ, 'ਵੈੱਲ ਪਲੇਡ ਮੌਮ ਐਂਡ ਡੈਡ ਵੈੱਲ ਪਲੇਡ'।

Posted By: Seema Anand