ਸਿਡਨੀ (ਏਐੱਫਪੀ) : 'ਆਸਟ੍ਰੇਲੀਆ ਡੇ' ਮਨਾਉਂਦਿਆਂ ਕਰਵਾਏ ਗਏ ਕੇਕ ਖਾਣ ਦੇ ਮੁਕਾਬਲੇ ਦੌਰਾਨ ਆਸਟ੍ਰੇਲੀਆ ਦੀ ਇਕ ਔਰਤ ਦੀ ਮੌਤ ਹੋ ਗਈ। ਕੁਈਨਜ਼ਲੈਂਡ ਵਿਖੇ ਐਤਵਾਰ ਨੂੰ ਕੇਕ ਖਾਣ ਦੇ ਮੁਕਾਬਲੇ ਕਰਵਾਏ ਗਏ ਸੀ।

ਏਬੀਸੀ ਦੀ ਰਿਪੋਰਟ ਅਨੁਸਾਰ ਇਹ ਕੇਕ ਚਾਕਲੇਟ ਨਾਲ ਬਣਾਇਆ ਗਿਆ ਸੀ ਤੇ ਇਸ ਦੇ ਉਪਰ ਕੋਕੋਨਟ ਦੀ ਪਰਤ ਚੜ੍ਹਾਈ ਗਈ ਸੀ। ਇਸ ਨੂੰ ਖਾਂਦਿਆਂ ਇਕ 60 ਸਾਲਾ ਔਰਤ ਦੀ ਹਾਲਤ ਖ਼ਰਾਬ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਏਬੀਸੀ ਅਨੁਸਾਰ ਉਹ ਬੀਚ ਹਾਊਸ ਹੋਟਲ ਦੇ ਸਾਲਾਨਾ 'ਆਸਟ੍ਰੇਲੀਆ ਡੇ' ਸਮਾਗਮ 'ਚ ਮੁਕਾਬਲੇਬਾਜ਼ ਸੀ।