ਸਿਡਨੀ (ਏਪੀ) : ਆਸਟ੍ਰੇਲੀਆ ਦੇ ਸਿਹਤ ਕਰਮਚਾਰੀ ਮੈਲਬੌਰਨ ਨੇੜਲੇ ਹਾਟਸਪਾਟ ਇਲਾਕੇ ਵਿਚ ਘਰ-ਘਰ ਜਾ ਕੇ ਇਕ ਲੱਖ ਲੋਕਾਂ ਦੇ ਕੋਰੋਨਾ ਟੈਸਟ ਕਰਨਗੇ। ਵਿਕਟੋਰੀਆ ਸੂਬੇ 'ਚ ਵੀਰਵਾਰ ਨੂੰ ਕੋਰੋਨਾ ਦੇ 33 ਨਵੇਂ ਮਾਮਲੇ ਸਾਹਮਣੇ ਆਏ ਜੋਕਿ ਪਿਛਲੇ ਦੋ ਮਹੀਨਿਆਂ ਦੌਰਾਨ ਇਕ ਦਿਨ 'ਚ ਸਭ ਤੋਂ ਜ਼ਿਆਦਾ ਹਨ। ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊ ਨੇ ਕਿਹਾ ਕਿ ਅਗਲੇ 10 ਦਿਨਾਂ ਦੌਰਾਨ ਰੋਜ਼ਾਨਾ 10 ਹਜ਼ਾਰ ਕੋਰੋਨਾ ਟੈਸਟ ਕੀਤੇ ਜਾਣਗੇ। ਇਹ ਸਾਰੇ ਟੈਸਟ ਮੁਫ਼ਤ ਹੋਣਗੇ। ਇਕ ਹਜ਼ਾਰ ਤੋਂ ਜ਼ਿਆਦਾ ਫ਼ੌਜ ਦੇ ਅਧਿਕਾਰੀ ਵੀ ਇਨ੍ਹਾਂ ਟੈਸਟਾਂ ਲਈ ਮਦਦ ਕਰ ਰਹੇ ਹਨ। ਆਸਟੇ੍ਲੀਆ 'ਚ ਕੋਰੋਨਾ ਦੇ 7,500 ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤਕ 104 ਲੋਕਾਂ ਦੀ ਜਾਨ ਗਈ ਹੈ।

Posted By: Rajnish Kaur