ਹੈਦਰਾਬਾਦ : ਆਸਟ੍ਰੇਲੀਆ ਦੇ ਮੂਨੀ ਬੀਚ 'ਤੇ ਛੁੱਟੀਆਂ ਮਨਾ ਰਹੇ ਦੋ ਭਾਰਤੀਆਂ ਦੀ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ ਇਕ ਲਾਪਤਾ ਹੈ। ਮੂਲ ਰੂਪ 'ਚ ਤੇਲੰਗਾਨਾ ਨਿਵਾਸੀ ਤਿੰਨੇ ਇਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾਂਦੇ ਹਨ। ਲਾਪਤਾ ਜੁਨੈਦ ਦੀ ਭੈਣ ਨਾਜ਼ਰੀਨ ਮੁਤਾਬਕ, ਮੇਰਾ ਭਰਾ ਅਬਦੁੱਲ ਜੁਨੈਦ (28) ਸਾਲ 2014 'ਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਨ ਆਸਟ੍ਰੇਲੀਆ ਗਿਆ ਸੀ। ਉਦੋਂ ਤੋਂ ਉਹ ਸਿਡਨੀ 'ਚ ਰਹਿ ਰਿਹਾ ਸੀ। ਸੋਮਵਾਰ ਨੂੰ ਜੁਨੈਦ ਆਪਣੇ ਸਹੁਰੇ ਮੁਹੰਮਦ ਗੌਸੁੱਦੀਨ, ਉਨ੍ਹਾਂ ਧੀਆਂ ਧੀਆ ਈਸ਼ਾ (17) ਤੇ ਰਮਸ਼ਾ( 12), ਪੁੱਤਰ ਆਕਿਬ (15) ਤੇ ਚਚੇਰੇ ਭਰਾ ਰਾਹਤ ਨਾਲ ਕਾਫਸ ਹਰਬਰ ਨੇੜੇ ਮੂਨੀ ਬੀਚ 'ਤੇ ਛੁੱਟੀਆਂ ਮਨਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਿੰਨੇ ਬੱਚੇ ਸਮੁੰਦਰ ਕਿਨਾਰੇ ਖੇਡ ਰਹੇ ਸਨ ਕਿ ਅਚਾਨਕ ਲਹਿਰਾਂ 'ਚ ਫਸ ਗਏ। ਜੁਨੈਦ, ਗੌਸੁੱਦੀਨ ਤੇ ਰਾਹਤ ਬੱਚਿਆਂ ਨੂੰ ਬਚਾਉਣ ਲਈ ਪਾਣੀ 'ਚ ਉਤਰ ਗਿਆ। ਇਸੇ ਦੌਰਾਨ ਬਚਾਅ ਦਲ ਆਇਆ ਤੇ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ। ਬਚਾਅ ਦਲ ਨੇ ਰਾਹਤ ਤੇ ਗੌਸੁੱਦੀਨ ਨੂੰ ਵੀ ਬਾਅਦ 'ਚ ਪਾਣੀ 'ਚੋਂ ਕੱਢਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਲਾਪਤਾ ਜੁਨੈਦ ਨੂੰ ਲੱਭਣ ਲਈ ਬਚਾਅ ਕਾਰਜ ਘੱਟ ਰੋਸ਼ਨੀ ਕਾਰਨ ਰੋਕ ਦਿੱਤੇ ਗਏ। ਬੱਚਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।