ਸਿਡਨੀ: ਆਸਟ੍ਰੇਲੀਆ ਇਨੀਂ ਦਿਨੀਂ ਕੁਦਰਤ ਦੇ ਦੋਹਰੇ ਕਹਿਰ ਨੂੰ ਜੂਝ ਰਿਹਾ ਹੈ। ਸੋਕੇ ਮਗਰੋਂ ਉੱਤਰੀ-ਪੂਰਵੀ ਆਸਟ੍ਰੇਲੀਆ 'ਚ ਹੜ੍ਹ ਨੇ ਲੋਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆ ਹਨ। ਹੜ੍ਹ ਕਾਰਨ ਇਸ ਇਲਾਕੇ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਹਜ਼ਾਰਾਂ ਲੋਕ ਘਰਾਂ ਨੂੰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ 'ਚ ਹੋਰ ਬਰਿਸ਼ ਦਾ ਅਨੁਮਾਨ ਜ਼ਾਹਰ ਕੀਤਾ ਹੈ। ਮੌਜੂਦਾ ਹਾਲਾਤਾ ਨੂੰ ਦੇਖਦੇ ਹੋਏ ਇਸ ਨੂੰ ਸਦੀ ਦੀ ਸਭ ਤੋਂ ਭਿਆਨਕ ਹੜ੍ਹ ਦੱਸਿਆ ਜਾ ਰਿਹਾ ਹੈ।

ਅਸਟ੍ਰੇਲੀਆ ਦੇ ਇਸ ਖੇਤਰ 'ਚ ਮਾਨਸੂਨ ਦੌਰਾਨ ਭਾਰੀ ਬਾਰਿਸ਼ ਹੁੰਦੀ ਹੈ ਪਰ ਹੁਣ ਹੋ ਰਹੀ ਬਾਰਿਸ਼ ਸਧਾਰਨ ਪੱਧਰ ਤੋਂ ਕਾਫ਼ੀ ਜ਼ਿਆਦਾ ਹੈ। ਉੱਤਰ-ਪੂਰਵੀ ਕਵੀਂਸਲੈਂਡ ਦੇ ਟਾਉਂਸਵਿਲੇ ਸ਼ਹਿਰ 'ਚ ਹਜ਼ਾਰਾਂ ਨਿਵਾਸੀ ਬਿਨਾਂ ਬਿਜਲੀ ਦੇ ਰਹਿ ਰਹੇ ਹਨ ਅਤੇ ਜੇਕਰ ਬਾਰਿਸ਼ ਜਾਰੀ ਰਹੀ ਤਾਂ 20,000 ਤੋਂ ਜ਼ਿਆਦਾ ਮਕਾਨਾਂ ਦੇ ਜਲ ਮਗਨ ਹੋਣ ਦਾ ਖ਼ਤਰਾ ਹੈ। ਸੈਨਿਕ ਕਰਮਚਾਰੀ ਪ੍ਰਭਵਿਤ ਲੋਕਾਂ ਦੀ ਸਹਾਇਤਾ ਲਈ ਮਿੱਟੀ ਨਾਲ ਭਰੇ ਹਜ਼ਾਰਾਂ ਥੈਲੇ ਦੇ ਰਹੇ ਹਨ। ਕਵੀਂਸਲੈਂਡ ਦੀ ਪ੍ਰਮੁਖ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਹ ਮੂਲ ਰੂਪ ਨਾਲ 20 ਸਾਲ 'ਚ ਇਕ ਵਾਰ ਨਹੀਂ ਬਲਕਿ 100 ਸਾਲ 'ਚ ਇਕ ਵਾਰ ਹੋਣ ਵਾਲੀ ਘਟਨਾ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ 72 ਘੰਟਿਆਂ 'ਚ ਮੌਸਮ 'ਚ ਬਦਲਾਅ ਦੀ ਕੋਈ ਸੰਭਾਾਵਨਾ ਨਹੀਂ ਹੈ। ਕਈ ਥਾਵਾਂ 'ਤੇ ਰਿਕਾਰਡ ਤੋੜ ਬਾਰਿਸ਼ ਹੋ ਰਹੀ ਹੈ ਅਗਲੇ ਹਫ਼ਤੇ ਵੀਰਵਾਰ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।

Posted By: Susheel Khanna