ਮੈਲਬੌਰਨ (ਏਜੰਸੀ) : ਵਿਗਿਆਨੀਆਂ ਨੇ ਪਹਿਲੀ ਵਾਰ ਅੰਟਾਰਕਟਿਕ ਦੀ ਤਾਜ਼ਾ ਬਰਫ਼ ’ਚ ਮਾਈਕ੍ਰੋਪਲਾਸਟਿਕ ਮਿਲਿਆ ਹੈ। ਇਸ ਦਾ ਆਕਾਰ ਚੌਲਾਂ ਦੇ ਦਾਣੇ ਤੋਂ ਵੀ ਕਾਫ਼ੀ ਛੋਟਾ ਹੈ। 2019 ’ਚ ਇਕੱਠੇ ਕੀਤੇ ਗਏ ਨਮੂਨਿਆਂ ਦੇ ਆਧਾਰ ’ਤੇ ਇਹ ਨਤੀਜਾ ਹੁਣੇ ਜਿਹੇ ਕ੍ਰਾਇਓਸਫੀਅਰ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅੰਟਾਰਕਟਿਕ ਖੇਤਰ ’ਚ ਮਾਈਕ੍ਰੋਪਲਾਸਟਿਕ ਦੇ ਗੰਭੀਰ ਖ਼ਤਰੇ ਵੱਲ ਧਿਆਨ ਆਕਰਸ਼ਤ ਕਰਨ ਲਈ ਇਸ ਨਤੀਜੇ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਵਾਤਾਵਰਨ ਵਿਗਿਆਨੀ ਏਲੈਕਸ ਏਵੇਸ ਕਹਿੰਦੇ ਹਨ ਕਿ ਇਹ ਗ਼ੈਰ ਭਰੋਸੇਯੋਗ ਤੌਰ ’ਤੇ ਦੁੱਖਦਾਈ ਹੈ, ਪਰ ਖੋਜ ਇਸ ਗੱਲ ਦਾ ਹੋਰ ਸਬੂਤ ਹੈ ਕਿ ਮਾਈਕ੍ਰੋਪਲਾਸਟਿਕ ਧਰਤੀ ਦੇ ਸਭ ਤੋਂ ਦੂਰ ਦੁਰਾਜ ਦੇ ਖੇਤਰਾਂ ਤੱਕ ਵੀ ਪਹੁੰਚ ਚੁੱਕੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਬਰਫ਼ ਤੇਜ਼ੀ ਨਾਲ ਪਿਘਲ ਸਕਦੀ ਹੈ। ਇਸ ਨਾਲ ਪੌਣ ਪਾਣੀ ਵੀ ਪ੍ਰਭਾਵਿਤ ਹੋ ਸਕਦਾ ਹੈ।
ਕਿਸ ਤਰ੍ਹਾਂ ਕੀਤਾ ਅਧਿਐਨ
ਨਿਊਜ਼ੀਲੈਂਡ ’ਚ ਕੈਂਟਰਬਰੀ ਯੂਨੀਵਰਸਿਟੀ ਦੇ ਖੋਜੀ ਏਲੈਕਸ ਏਵੇਸ ਨੇ 19 ਥਾਵਾਂ ਤੋਂ ਸੈਂਪਲ ਲਏ
ਖੋਜੀ ਨੇ ਅਧਿਐਨ ਲਈ ਅੰਟਾਰਕਟਿਕ ਦੇ ਰਾਸ ਟਾਪੂ ਖੇਤਰ ਤੋਂ ਬਰਫ਼ ਦੇ ਸੈਂਪਲ ਲਏ
-ਛੇ ਨਮੂਨੇ ਖੋਜ ਕੇਂਦਰਾਂ ਕੋਲੋਂ ਤੇ 13 ਨਮੂਨੇ ਦੂਰ ਦਰਾਜ ਦੇ ਸਥਾਨਾਂ ਤੋਂ ਇਕੱਠੇ ਕੀਤੇ ਗਏ ਜਿੱਥੇ ਮਨੁੱਖੀ ਗਡ਼ਬਡ਼ੀ ਦੁਰਲੱਭ ਹੈ
-ਇਕ ਰਸਾਇਣਕ ਵਿਸ਼ਲੇਸ਼ਣ ਤਕਨੀਕ ਦੀ ਵਰਤੋਂ ਕਰ ਕੇ ਬਰਫ਼ ਦੇ ਸੈਂਪਲ ਦਾ ਵਿਸ਼ਲੇਸ਼ਣ ਕੀਤਾ ਗਿਆ
ਪਲਾਸਟਿਕ ਦੇ ਕਣਾਂ ਨੂੰ ਉਨ੍ਹਾਂ ਦੇ ਰੰਗ ਤੇ ਆਕਾਰ ਦੀ ਪਛਾਣ ਕਰਨ ਲਈ ਮਾਈਕ੍ਰੋਸਕੋਪ ’ਚ ਦੇਖਿਆ ਗਿਆ
ਖੋਜੀਆਂ ਨੇ ਪ੍ਰਤੀ ਲੀਟਰ ਪਿਘਲੀ ਹੋਈ ਬਰਫ਼ ’ਚ ਔਸਤਨ 29 ਮਾਈਕ੍ਰੋਪਲਾਸਟਿਕ ਲੱਭੇ
ਸਾਰੇ ਸੈਂਪਲਾਂ ’ਚੋਂ ਪੀਈਟੀ ਸਮੇਤ ਵੱਖ-ਵੱਖ ਤਰ੍ਹਾਂ ਦੇ ਪਲਾਸਟਿਕ ਪਾਏ ਗਏ
ਅੰਟਾਰਕਟਿਕ ’ਚ ਮਾਈਕ੍ਰੋਪਲਾਸਟਿਕ ਮਿਲਣਾ ਖ਼ਤਰਨਾਕ ਸੰਕੇਤ
ਵਾਤਾਵਰਨ ਭੌਤਿਕ ਵਿਗਿਆਨੀ ਲੌਰਾ ਰੇਵੇਲ ਮੁਤਾਬਕ ਉਨ੍ਹਾਂ ਨੂੰ ਦੂਰ ਦਰਾਜ ਦੀਆਂ ਥਾਵਾਂ ’ਚ ਪ੍ਰਦੂਸ਼ਣ ਦੇ ਛੋਟੇ ਟੁਕਡ਼ੇ ਹੋਣ ਦੀ ਉਮੀਦ ਨਹੀਂ ਸੀ। ਪਰ ਜਿਸ ਤਰ੍ਹਾਂ ਅੰਟਾਰਕਟਿਕ ਦੇ ਬਰਫ਼ ਦੇ ਹਰੇਕ ਸੈਂਪਲ ’ਚ ਮਾਈਕ੍ਰੋਪਲਾਸਟਿਕ ਮਿਲਿਆ ਹੈ ਉਹ ਖ਼ਤਰਨਾਕ ਹੈ।
ਅੰਟਾਰਕਟਿਕ ’ਚ ਮਾਈਕ੍ਰੋਪਲਾਸਟਿਕ ਦਾ ਸੰਭਾਵਿਤ ਕਾਰਨ
ਮਾਈਕ੍ਰੋਪਲਾਸਟਿਕ ਦੇ ਸੰਭਾਵਿਤ ਸਰੋਤਾਂ ਦੀ ਜਾਂਚ ਕੀਤੀ ਗਈ। ਖੋਜੀਆਂ ਨੇ ਕਿਹਾ ਕਿ ਮਾਈਕ੍ਰੋਪਲਾਸਟਿਕ ਨੇ ਹਵਾ ਰਾਹੀਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ ਹੋਵੇਗੀ। ਇਹ ਵੀ ਸੰਭਾਵਨਾ ਹੈ ਕਿ ਅੰਟਾਰਕਟਿਕ ’ਚ ਮਨੁੱਖਾਂ ਦੀ ਹਾਜ਼ਰੀ ਨੇ ਮਾਈਕ੍ਰੋਪਲਾਸਟਿਕ ਫੁੱਟਪ੍ਰਿੰਟ ਸਥਾਪਿਤ ਕੀਤਾ ਹੋਵੇ।
ਕੀ ਹੁੰਦੇ ਹਨ ਮਾਈਕ੍ਰੋਪਲਾਸਟਿਕ
ਮਾਈਕ੍ਰੋਪਲਾਸਟਿਕ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਦੇ ਟੁਕਡ਼ੇ ਹੁੰਦੇ ਹਨ ਜਿਨ੍ਹਾਂ ਦੀ ਲੰਬਾਈ ਪੰਜ ਮਿਮੀ ਤੋਂ ਘੱਟ ਹੁੰਦੀ ਹੈ।
ਕਈ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ ਮਾਈਕ੍ਰੋਪਲਾਸਟਿਕ
-ਮਾਈਕ੍ਰੋਪਲਾਸਟਿਕ ਉਕਤ ਵਾਤਾਵਰਨਾਂ ਤੇ ਜੀਵਾਂ ਨੂੰ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਨੂੰ ਉਹ ਪ੍ਰਦੂਸ਼ਿਤ ਕਰਦੇ ਹਨ।
ਪ੍ਰਜਨਨ ’ਤੇ ਨਕਾਰਾਤਮਕ ਅਸਲ ਦੇ ਨਾਲ ਹੀ ਜੈਵਿਕ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੇ ਹਨ
ਕੁਦਰਤੀ ਤੰਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ-ਜਿਸ ’ਚ ਬੈਕਟੀਰੀਆ, ਸ਼ੈਵਾਲ ਸ਼ਾਮਿਲ ਹਨ
-ਸੂਰਜ ਦੀ ਰੋਸ਼ਨੀ ਤੋਂ ਵੱਧ ਤਾਪ ਊਰਜਾ ਇਕੱਠੀ ਕਰਦੇ ਹਨ, ਇਸ ਨਾਲ ਬਰਫ਼ ਤੇਜ਼ੀ ਨਾਲ ਪਿਘਲ ਸਕਦੀ ਹੈ
Posted By: Tejinder Thind