v> ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਸੜਕ 'ਤੇ ਉਦੋਂ ਭਾਜੜ ਮਚ ਗਈ ਜਦੋਂ ਮਾਰਗ 'ਤੇ ਪੈਦਲ ਚੱਲ ਰਿਹਾ ਇਕ ਵਿਅਕਤੀ ਅਚਾਨਕ ਹਮਲਾਵਰ ਹੋ ਗਿਆ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਨੇ ਚਾਕੂ ਨਾਲ ਕਈ ਰਾਹਗੀਰਾਂ 'ਤੇ ਹਮਲਾ ਬੋਲਿਆ। ਚਾਕੂ ਦੇ ਇਸ ਵਾਰ ਨਾਲ ਕਈ ਲੋਕ ਜ਼ਖ਼ਮੀ ਹੋਏ। ਇਸ ਹਮਲੇ ਨਾਲ ਰਾਹਗੀਰਾਂ 'ਚ ਸਹਿਮ ਦਾ ਮਾਹੌਲ ਹੈ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਲੋਕਾਂ ਦੇ ਦਿਮਾਗ਼ ਤੋਂ ਉਹ ਦ੍ਰਿਸ਼ ਨਿਕਲ ਹੀ ਨਹੀਂ ਰਿਹਾ ਹੈ।

ਕੁਝ ਦੇਰ ਲਈ ਸੜਕੀ ਆਵਾਜਾਈ ਠੱਪ ਹੋ ਗਈ। ਜਦੋਂ ਤਕ ਲੋਕ ਕੁਝ ਸਮਝਦੇ ਹਮਲਾਵਰ ਨੇ ਸਿਰਫਿਰਿਆਂ ਨੂੰ ਜ਼ਖ਼ਮੀ ਕਰ ਦਿੱਤਾ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਿਡਨੀ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਉਸ 'ਤੇ ਕਾਬੂ ਪਾਇਆ। ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ।

Posted By: Seema Anand