ਹਰਪ੍ਰੀਤ ਸਿੰਘ ਕੋਹਲੀ, ਬਿ੍ਸਬੇਨ : ਪਿੰਕੀ ਸਿੰਘ ਲੰਬੇ ਸਮੇਂ ਤੋਂ ਆਪਣੇ ਪੰਜਾਬੀ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਆਪਣੇ ਸਮਾਜ ਸੇਵੀ ਕਾਰਜਾਂ ਤੇ ਲਿਬਰਲ ਪਾਰਟੀ ਲਈ ਸਿਆਸੀ ਕੰਮਾਂ ਲਈ ਸਰਗਰਮ ਰਹੇ ਹਨ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬਿ੍ਸਬੇਨ 'ਚ ਲੰਬੇ ਸਮੇਂ ਤੋਂ ਸਰਗਰਮ ਭਾਰਤੀ ਪੰਜਾਬੀ ਚਿਹਰਾ ਅਤੇ ਸਮਾਜ ਸੇਵੀ ਪਿੰਕੀ ਸਿੰਘ ਨੂੰ ਮੌਜੂਦਾ ਸੱਤਾਧਾਰੀ ਲਿਬਰਲ ਪਾਰਟੀ ਨੇ ਆਗਾਮੀ ਚੋਣਾਂ ਲਈ 'ਮੈਕ ਕੌਨਲ' ਇਲਾਕੇ ਤੋਂ ਪਾਰਟੀ ਸੀਟ ਨਾਲ ਨਿਵਾਜਿਆ ਹੈ

ਜ਼ਿਕਰਯੋਗ ਹੈ ਕਿ ਉਹਨਾਂ ਦੀ ਇਸ ਸੀਟ ਦੀ ਲੜਾਈ 'ਚ ਬਿ੍ਸਬੇਨ ਦੇ ਕਈ ਅਹਿਮ ਇਲਾਕੇ ਆਉਂਦੇ ਹਨ ਜਿਸ 'ਚ ਰੌਇਲ ਬਿ੍ਸਬੇਨ ਹਸਪਤਾਲ ਵਾਲਾ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ ਵਿਦੇਸ਼ੀ ਧਰਤੀ 'ਤੇ ਔਰਤਾਂ ਦੇ ਹੱਕਾਂ ਲਈ ਉਹਨਾਂ ਵੱਲੋਂ ਬਣਾਈ ਸੰਸਥਾ ਮੀਲ ਪੱਥਰ ਸਾਬਤ ਹੋਈ ਹੈ ਮਰਹੂਮ ਮਨਮੀਤ ਅਲੀਸ਼ੇਰ ਦੇ ਕਤਲ ਬਾਬਤ ਇਨਸਾਫ਼ ਲਈ ਵਿੱਢੀ ਮੁਹਿੰਮ 'ਚ ਵੀ ਪਿੰਕੀ ਸਿੰਘ ਨੇ ਸਿਟੀ ਕੌਂਸਲ ਨਾਲ ਮਿਲ ਕੇ ਕੰਮ ਕੀਤਾ ਪਿਛੋਕੜ ਤੋਂ ਮੁਹਾਲੀ (ਪੰਜਾਬ) ਦੀ ਵਸਨੀਕ ਪਿੰਕੀ ਸਿੰਘ ਇੱਥੇ ਆਉਣ ਵਾਲੇ ਸਿਆਸੀ ਸਮੀਕਰਨਾਂ 'ਚ ਸਮੁੱਚੇ ਭਾਰਤੀ ਭਾਈਚਾਰੇ ਲਈ ਨਵੀਆਂ ਉਮੀਦਾਂ ਲੈ ਕੇ ਆਵੇਗੀ ਸਮੁੱਚਾ ਭਾਈਚਾਰਾ ਉਹਨਾਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ ਨਜ਼ਰ ਆ ਰਿਹਾ ਹੈ