ਹਰਪ੍ਰੀਤ ਸਿੰਘ ਕੋਹਲੀ, ਬਿ੍ਸਬੇਨ : ਐਂਡਰਿਆ ਮਾਈਕਲਸ ਜੋਕਿ ਐਡੀਲੇਡ ਦੇ ਇਕ ਸਬਅਰਬ ਐਂਫੀਲਡ ਤੋਂ ਲੇਬਰ ਉਮੀਦਵਾਰ ਹੈ ਪਹਿਲੀ ਪੀੜ੍ਹੀ ਦੇ ਪਰਵਾਸੀ ਸਮਾਜਾਂ ਲਈ ਪ੍ਰੇਰਨਾ ਹੈ।ਉਹ ਆਪਣੇ ਮਾਤਾ-ਪਿਤਾ ਅਤੇ ਦੋ ਭਰਾਵਾਂ ਨਾਲ ਇਕ ਛੋਟੇ ਬੱਚੇ ਦੇ ਤੌਰ 'ਤੇ ਸਾਈਪ੍ਸ ਤੋਂ ਆਸਟ੍ਰੇਲੀਆ ਆਈ।ਉਸ ਦਾ ਪਹਿਲਾ ਘਰ ਐਂਫੀਲਡ ਦੇ ਇਕ ਸਬਅਰਬ ਬਲੇਅਰ ਐਥੋਲ 'ਚ ਉਸ ਦੇ ਚਾਚੇ ਦੇ ਘਰ ਦੇ ਪਿਛੋਕੜ 'ਚ ਇਕ ਸ਼ੈੱਡ ਸੀ।ਉਸ ਦੇ ਪਰਿਵਾਰ ਨੇ ਵੀ ਨਵੇਂ ਪਰਵਾਸੀ ਸਮਾਜਾਂ ਵਾਂਗ ਚਣੌਤੀਆਂ ਦਾ ਸਾਹਮਣਾ ਕੀਤਾ ਹੈ।ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਛੱਡ ਕੇ ਨਵੀਂ ਭਾਸ਼ਾ ਸਿੱਖਣ ਅਤੇ ਕੁਝ ਕੁ ਪ੍ੰਪਰਾਵਾਂ ਅਤੇ ਸੱਭਿਆਚਾਰਾਂ ਨੂੰ ਆਪਣੇ ਕੋਲ ਰੱਖਣ ਨਾਲ ਆਪਣੇ ਆਪ ਨੂੰ ਨਵੇਂ ਨਾਲ ਜਾਣੂ ਕਰਵਾਉਂਦੇ ਹੋਏ ਆਪਣੇ ਬੱਚਿਆਂ ਲਈ ਬਿਹਤਰ ਜੀਵਨ ਬਣਾਉਣ ਲਈ ਸੰਘਰਸ਼ ਕੀਤਾ।ਉਨ੍ਹਾਂ ਦੇ ਮਾਪਿਆਂ ਨੇ ਅਖੀਰ 'ਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਆਪਣੇ ਲਈ ਇਕ ਘਰ ਖ਼ਰੀਦਣ ਲਈ ਸਖ਼ਤ ਮਿਹਨਤ ਕੀਤੀ।

ਐਂਡਰਿਆ ਅਤੇ ਉਸ ਦੇ ਭੈਣ-ਭਰਾ ਉਸ ਦੇ ਪਰਿਵਾਰ ਦੀ ਪਹਿਲੀ ਪੀੜ੍ਹੀ ਹਨ ਜੋ ਯੂਨੀਵਰਸਿਟੀ ਦੀਆਂ ਡਿਗਰੀਆਂ ਨਾਲ ਗ੍ਰੈਜੂਏਟ ਹੋ ਰਹੇ ਹਨ ਅਤੇ ਅੱਜ ਉਹ ਦੂਜਿਆਂ ਦੀ ਮਦਦ ਕਰਨ ਲਈ ਆਪਣਾ ਹੁਨਰ ਅਤੇ ਅਨੁਭਵ ਵਰਤਦੀ ਹੈ।

“ਉਹ ਕਮਿਊਨਿਟੀ ਨੂੰ ਵਾਪਸ ਦੇਣਾ ਚਾਹੁੰਦੀ ਹੈ ਜਿਸ ਨੇ ਉਸ ਦੇ ਮਾਤਾ-ਪਿਤਾ ਨੂੰ ਆਸਟ੍ਰੇਲੀਆ 'ਚ ਜ਼ਿੰਦਗੀ ਸ਼ੁਰੂਆਤ ਕਰਨ ਵਿਚ ਮਦਦ ਕੀਤੀ ਸੀ।ਇਕ ਪੰਜਾਬੀ ਅਖ਼ਬਾਰ ਨਾਲ ਗੱਲ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਮੌਕੇ ਜੋ ਮੇਰੇ ਭਰਾ ਅਤੇ ਮੇਰੇ ਕੋਲ ਆਏ ਮੇਰੇ ਲਈ ਬਹੁਤ ਕੁਝ ਸਨ, ਮੇਰੇ ਪਿਤਾ ਜੀ ਤਰਖਾਣ ਦੇ ਰੂਪ ਵਿਚ ਕੰਮ ਕਰਦੇ ਸਨ ਅਤੇ ਅਕਸਰ ਮੇਰੀ ਮਾਂ ਆਪਣੀ ਕਲਿਪਸਲ ਫੈਕਟਰੀ 'ਚ ਦੁਪਹਿਰ ਦੀ ਸ਼ਿਫ਼ਟ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਮਦਦ ਕਰਦੀ ਸੀ।

ਐਂਡਰਿਆ ਨੇ ਕਿਹਾ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸਖ਼ਤ ਮਿਹਨਤ ਕਰਦੇ ਦੇਖਿਆ ਹੈ।ਉਹ ਸਮਾਜਿਕ ਨਿਆਂ, ਨਿਰਪੱਖਤਾ ਅਤੇ ਬਰਾਬਰ ਦੇ ਮੌਕੇ ਦੇ ਲੇਬਰ ਮੁੱਲਾਂ 'ਚ ਵਿਸ਼ਵਾਸ ਕਰਦੀ ਹੈ।ਦੋ ਪੁੱਤਰਾਂ ਦੀ ਮਾਂ, ਉਹ ਚੰਗੀ ਸਿੱਖਿਆ ਦੇ ਮਹੱਤਵ ਨੂੰ ਜਾਣਦੀ ਹੈ ਅਤੇ ਖੇਡਾਂ ਅਤੇ ਭਾਈਚਾਰੇ ਦੀ ਸ਼ਮੂਲੀਅਤ ਰਾਹੀਂ ਮੌਕਿਆਂ ਨੂੰ ਸਵੀਕਾਰ ਕਰਦੀ ਹੈ। ਅੱਜ ਐਂਡਰਿਆ ਇੱਕ ਛੋਟੇ ਜਿਹੇ ਕਾਰੋਬਾਰ ਦੀ ਮਾਲਕ ਹੈ ਜੋਕਿ ਪੰਜ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ।

ਇੱਕ ਛੋਟੇ ਕਾਰੋਬਾਰ ਦੀ ਮਾਲਕ ਹੋਣ ਕਰਕੇ ਉਹ ਛੋਟੇ ਤੋਂ ਮੱਧਮ ਕਾਰੋਬਾਰਾਂ ਅਤੇ ਪਰਿਵਾਰਕ ਕਾਰੋਬਾਰਾਂ ਦੀਆਂ ਮੁਸ਼ਕਲਾਂ ਨੂੰ ਬਾਖ਼ੂਬੀ ਜਾਣਦੀ ਹੈ।ਮੈਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਕੇ ਖ਼ੂਨ, ਪਸੀਨਾ ਅਤੇ ਹੰਝੂ ਤੁਹਾਡੇ ਆਪਣੇ ਕਾਰੋਬਾਰ ਨੂੰ ਸਿੰਜਦੇ ਹਨ।ਉਸ ਨੇ ਕਿਹਾ ਕਿ ਮੈਂ ਲੀਡਰਸ਼ਿਪ ਅੌਰਤਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ। ਮੈਂ ਲਚਕਦਾਰ ਕੰਮ, ਮਾਪਿਆਂ ਦੀ ਛੁੱਟੀ ਅਤੇ ਕਰੀਅਰ ਦੇ ਵਿਕਾਸ ਦੇ ਮੌਕਿਆਂ ਦੀ ਵਕਾਲਤ ਕਰਦੀ ਹਾਂ।

ਐਂਡਰਿਆ ਭਾਈਚਾਰੇ ਨੂੰ ਬਿਹਤਰ ਬਣਾਉਣ ਅਤੇ ਹਰ ਕਿਸੇ ਲਈ ਨਿਰਪੱਖਤਾ ਅਤੇ ਮੌਕੇ 'ਤੇ ਆਧਾਰਤ ਦੱਖਣੀ ਆਸਟ੍ਰੇਲੀਆ ਇਕ ਭਵਿੱਖ ਤਿਆਰ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਇਹ ਮੁਲਾਕਾਤ ਅੱਜ ਨਾਰਥਫੀਲਡ ਦੇ ਪਾਰਕ ਡੰਕਨ ਫਰੇਸਰ ਰਿਜ਼ਰਵ 'ਚ ਵੋਟਰਾਂ ਦੇ ਰੂਬਰੂ ਹੋਣ ਮੌਕੇ ਕੀਤੀ ਗਈ ਜਿਸ ਦੌਰਾਨ ਰੱਸਲ ਵਾਟਲੀ ਐੱਮਐੱਲਸੀ, ਡਾਨਾ ਵਾਟਲੀ ਐੱਮਪੀ ਅਤੇ ਮੋਨਿਕਾ ਬੁੱਧੀਰਾਜਾ ਵੀ ਹਾਜ਼ਰ ਸਨ।