ਜੇਐੱਨਐੱਨ, ਨਵੀਂ ਦਿੱਲੀ : ਸੋਮਵਾਰ ਦੇ ਸਵੇਰ ਆਸਟ੍ਰੇਲੀਆ 'ਚ ਅਖ਼ਬਾਰ ਪੜ੍ਹਨ ਦੇ ਸ਼ੌਕੀਨ ਆਪਣੇ ਘਰਾਂ 'ਚ ਆਈਆਂ ਅਖ਼ਬਾਰਾਂ ਦੇਖ ਕੇ ਹੈਰਾਨ ਰਹਿ ਗਏ। ਆਮ ਦਿਨਾਂ 'ਚ ਜਿਸ ਪਹਿਲੇ ਪੰਨੇ 'ਤੇ ਸ਼ਹਿਰ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ ਤੇ ਪੂਰੇ ਅਖ਼ਬਾਰ ਦੀਆਂ ਖ਼ਬਰਾਂ ਦੀ ਡਿਟੇਲ ਹੁੰਦੀ ਸੀ, ਉਹ ਸਭ ਗ਼ਾਇਬ ਸੀ। ਪਹਿਲੇ ਪੇਜ 'ਤੇ ਛਪਣ ਵਾਲੀਆਂ ਖ਼ਬਰਾਂ ਦੀ ਜਗ੍ਹਾ ਕਾਲੀ ਸਿਆਹੀ ਦੀਆਂ ਲਾਈਨਾਂ ਖਿੱਚੀਆਂ ਗਈਆਂ ਸਨ ਤੇ ਸੀਕਰੇਟ ਲਿਖ ਦਿੱਤਾ ਗਿਆ ਸੀ। ਇਕ ਵਾਰ ਤਾਂ ਅਖ਼ਬਾਰ ਦੇਖ ਕੇ ਲੋਕ ਸੋਚ 'ਚ ਪੈ ਗਏ ਪਰ ਬਾਅਦ 'ਚ ਉਨ੍ਹਾਂ ਨੂੰ ਪਹਿਲੇ ਪੰਨੇ ਦੀਆਂ ਸਾਰੀਆਂ ਖ਼ਬਰਾਂ ਅੰਦਰਲੇ ਪੰਨਿਆਂ 'ਤੇ ਪੜ੍ਹਨ ਨੂੰ ਮਿਲੀਆਂ। ਆਸਟ੍ਰੇਲੀਆ 'ਚ ਹੋਈ ਇਸ ਘਟਨਾ ਨੇ ਭਾਰਤ 'ਚ ਲੱਗੀ 1975 ਦੀ ਐਮਰਜੈਂਸੀ ਚੇਤੇ ਕਰਵਾ ਦਿੱਤੀ। ਸਾਲ 1975 'ਚ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਸੀ, ਉਸ ਦੌਰਾਨ ਵੀ ਅਖ਼ਬਾਰਾਂ 'ਤੇ ਰੋਕ ਲਗਾਈ ਗਈ ਸੀ। ਅਖ਼ਬਾਰਾਂ ਨੇ ਆਪੋ-ਆਪਣੇ ਹਿਸਾਬ ਨਾਲ ਪੰਨੇ 'ਤੇ ਜਗ੍ਹਾ ਛੱਡ ਦਿੱਤੀ ਸੀ। ਇੰਡੀਅਨ ਐਕਸਪ੍ਰੈੱਸ ਅਖਬਾਰ ਨੇ ਆਪਣੇ ਸੰਪਾਦਕੀ ਟਿਪਣੀ ਪੇਜ 'ਤੇ ਖ਼ਾਲੀ ਜਗ੍ਹਾ ਛੱਡ ਦਿੱਤੀ ਸੀ।

ਸਰਕਾਰ ਮੀਡੀਆ ਦੀ ਕੱਸ ਰਹੀ ਲਗਾਮ

ਅਖ਼ਬਾਰਾਂ ਨੇ ਦੇਸ਼ ਵਿਚ ਮੀਡੀਆ ਦੀ ਲਗਾਮ ਕੱਸਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਲਈ ਇਸ ਤਰ੍ਹਾਂ ਦਾ ਕਦਮ ਉਠਾਇਆ। ਅਖਬਾਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਰਕਾਰ ਦਾ ਸਖ਼ਤ ਕਾਨੂੰਨ ਉਨ੍ਹਾਂ ਨੂੰ ਲੋਕਾਂ ਤਕ ਜਾਣਕਾਰੀਆਂ ਲਿਆਉਣ ਤੋਂ ਰੋਕ ਰਿਹਾ ਹੈ। ਅਸਲ ਵਿਚ ਪਹਿਲਾ ਪੰਨਾ ਕਾਲਾ ਰੱਖਣ ਦਾ ਇਹ ਤਰੀਕਾ ਇਸ ਸਾਲ ਜੂਨ 'ਚ ਆਸਟ੍ਰੇਲੀਆ ਦੇ ਇਕ ਵੱਡੇ ਮੀਡੀਆ ਸਮੂਹ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੇ ਹੈੱਡਕੁਆਰਟਰ ਤੇ ਇਕ ਪੱਤਰਕਾਰ ਦੇ ਘਰ ਛਾਪਾ ਮਾਰਨ ਦੀ ਘਟਨਾ ਸਬੰਧੀ ਜਾਰੀ ਵਿਰੋਧ ਤਹਿਤ ਉਠਾਇਆ ਗਿਆ ਹੈ। ਇਹ ਛਾਪੇ ਵੀ ਵ੍ਹਿਸਲ ਬਲੋਅਰਜ਼ ਵੱਲੋਂ ਲੀਕ ਹੋਈਆਂ ਜਾਣਕਾਰੀਆਂ ਦੇ ਆਧਾਰ 'ਤੇ ਪ੍ਰਕਾਸ਼ਿਤ ਕੀਤੇ ਗਏ ਕੁਝ ਲੇਖਾਂ ਤੋਂ ਬਾਅਦ ਮਾਰੇ ਗਏ ਸਨ।

ਕਾਲੀ ਸਿਹਾਈ ਨਾਲ ਪੋਤੇ ਗਏ ਪਹਿਲੇ ਪੇਜ 'ਤੇ ਲਿਖੇ ਸਾਰੇ ਸ਼ਬਦ

ਸਾਰੀਆਂ ਅਖ਼ਬਾਰਂ ਨੇ ਆਪਣੇ ਪਹਿਲੇ ਪੰਨੇ ਕਾਲੇ ਕਰ ਦਿੱਤੇ ਤੇ ਉਸ 'ਤੇ ਜੋ ਵੀ ਸ਼ਬਦ ਲਿਖੇ ਸਨ, ਉਨ੍ਹਾਂ ਸਾਰਿਆਂ ਨੂੰ ਕਾਲੀ ਸਿਆਹੀ ਨਾਲ ਪੋਤ ਦਿੱਤਾ। ਉਨ੍ਹਾਂ 'ਤੇ ਇਕ ਲਾਲ ਮੋਹਰ ਲਗਾ ਦਿੱਤੀ ਜਿਸ 'ਤੇ ਲਿਖਿਆ ਸੀ- 'ਸੀਕਰੇਟ'। ਇਨ੍ਹਾਂ ਅਖ਼ਬਾਰਾਂ ਦਾ ਕਹਿਣਾ ਹੈ ਕਿ ਕੌਮੀ ਸੁਰੱਖਿਆ ਕਾਨੂੰਨਾਂ ਕਾਰਨ ਰਿਪੋਰਟਿੰਗ 'ਤੇ ਰੋਕ ਲਗਾਜਾ ਰਹੀ ਹੈ ਤੇ ਦੇਸ਼ ਵਿਚ ਇਕ 'ਗੋਪਨੀਅਤਾ ਦੀ ਸੰਸਕ੍ਰਿਤੀ' ਬਣ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰੈੱਸ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ ਪਰ 'ਕਾਨੂੰਨ ਤੋਂ ਵੱਡਾ ਕੋਈ ਨਹੀਂ' ਹੈ।

ਦੁਨੀਆ ਦਾ ਸਭ ਤੋਂ ਗੋਪਨੀਯ ਲੋਕਤੰਤਰ ਬਣਨ ਦਾ ਖ਼ਤਰਾ

ਨਿਊਜ਼ ਕਾਰਪ ਆਸਟ੍ਰੇਲੀਆ ਦੇ ਐਗਜ਼ੀਕਿਊਟਿਵ ਚੇਅਰਮੈਨ ਨੇ ਆਪਣੀਆਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਦੀ ਤਸਵੀਰ ਟਵੀਟ ਕੀਤੀ। ਉਨ੍ਹਾਂ ਸਰਕਾਰ ਦੇ ਨਾਲ ਹੀ ਨਾਲ ਆਮ ਲੋਕਾਂ ਤੋਂ ਵੀ ਇਹ ਸਵਾਲ ਪੁੱਛਿਆ ਕਿ ਉਹ ਸਾਡੇ ਕੋਲੋਂ ਕੀ ਛਿਪਾਉਣਾ ਚਾਹ ਰਹੇ ਹਨ? ਨਿਊਜ਼ ਕਾਰਪ ਦੇ ਮੁੱਖ ਮੁਕਾਬਲੇਬਾਜ਼-ਨਾਇਨ- ਨੇ ਵੀ ਆਪਣੀਆਂ ਅਖ਼ਬਾਰਾਂ 'ਸਿਡਨੀ ਮਾਰਨਿੰਗ ਹੇਰਾਲਡ' ਤੇ 'ਦਿ ਐੱਜ' ਦੇ ਮੁੱਖ ਪੰਨੇ ਕਾਲੇ ਛਾਪੇ ਹਨ। ਏਬੀਸੀ ਦੇ ਐੱਮਡੀ ਡੇਵਿਡ ਐਂਡਰਸਨ ਨੇ ਕਿਹਾ ਕਿ ਆਸਟ੍ਰੇਲੀਆ 'ਚ ਦੁਨੀਆ ਦਾ ਸਭ ਤੋਂ ਗੋਪਨੀਯ ਲੋਕਤੰਤਰ ਬਣਨ ਦਾ ਖ਼ਤਰਾ ਬਣ ਰਿਹਾ ਹੈ।

60 ਤੋਂ ਜ਼ਿਆਦਾ ਕਾਨੂੰਨ ਪਾਸ ਕੀਤੇ ਗਏ

ਦਿ ਗਾਰਜੀਅਨ ਦੀ ਰਿਪੋਰਟ ਅਨੁਸਾਰ ਆਸਟ੍ਰੇਲਿਆਈ ਸੰਸਦ ਨੇ ਪਿਛਲੇ 20 ਸਾਲਾਂ 'ਚ ਗੋਪਨੀਅਤਾ ਤੇ ਜਾਸੂਸੀ ਨਾਲ ਸਬੰਧਿਤ 60 ਤੋਂ ਜ਼ਿਆਦਾ ਕਾਨੂੰਨ ਪਾਸ ਕੀਤੇ ਹਨ। ਇਹ ਮੌਜੂਦਾ ਸਮੇਂ ਵ੍ਹਿਸਲਬਲੋਅਰ ਕਾਨੂੰਨਾਂ ਦੀ ਸਮੀਖਿਆ ਕਰ ਰਿਹਾ ਹੈ। ਪਿਛਲੇ ਦੋ ਸਾਲਾਂ 'ਚ 22 ਕਾਨੂੰਨ ਪਾਸ ਕੀਤੇ ਗਏ ਹਨ। ਅਖ਼ਬਾਰਾਂ ਨੇ ਪਹਿਲੇ ਪੰਨੇ 'ਤੇ ਲਿਖਿਆ ਹੈ ਕਿ ਜਦੋਂ ਸਰਕਾਰ ਸੱਚ ਦੂਰ ਰੱਖਦੇ ਹੋਵੇ, ਉਹ ਕੀ ਕਵਰ ਕਰਨਗੇ?

ਇਨ੍ਹਾਂ ਅਖ਼ਬਾਰਾਂ ਨੇ ਕਾਲੇ ਕੀਤੇ ਪੰਨੇ

ਅਮਰੀਕਾ ਅਖ਼ਬੂਰ ਦਿ ਗਾਰਜੀਅਨ 'ਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ #RightoKnow ਮੁਹਿੰਮ ਤਹਿਤ ਅਖ਼ਬਾਰਾਂ ਵੱਲੋਂ ਇਹ ਕਦਮ ਉਠਾਇਆ ਗਿਆ। ਜਿਨ੍ਹਾਂ ਅਖ਼ਬਾਰਾਂ ਦੇ ਪੰਨੇ ਕਾਲੇ ਕੀਤੇ ਗੇ ਹਨ, ਉਨ੍ਹਾਂ ਵਿਚ The Australian, The Sunday Morning Herald, Financial Review, The Daily Telegraph ਪ੍ਰਮੁੱਖ ਹਨ।

Posted By: Seema Anand