ਸਿਡਨੀ (ਰਾਇਟਰ) : ਆਸਟ੫ੇਲੀਆ ਦੇ ਸਿਡਨੀ ਸ਼ਹਿਰ 'ਚ ਇਕ ਵਿਅਕਤੀ ਨੇ ਚਾਰ ਪਹੀਆ ਵਾਹਨ ਨਾਲ ਪਹਿਲੇ ਪੁਲਿਸ ਦੀ ਕਾਰ ਨੂੰ ਟੱਕਰ ਮਾਰੀ। ਫਿਰ ਸੁਪਰ ਮਾਰਕੀਟ ਦਾ ਡਿਲੀਵਰੀ ਟਰੱਕ ਹਾਈਜੈਕ ਕਰਕੇ ਕਈ ਕਾਰਾਂ ਨੂੰ ਟੱਕਰ ਮਾਰੀ ਤੇ ਇਸ ਪਿੱਛੋਂ ਚਾਕੂ ਨਾਲ ਕਈ ਰਾਹਗੀਰਾਂ ਨੂੰ ਜ਼ਖ਼ਮੀ ਕਰਨ ਪਿੱਛੋਂ ਪੁਲਿਸ ਹੱਥ ਆਉਣ ਦੀ ਥਾਂ ਖ਼ੁਦ ਨੂੰ ਛਾਤੀ 'ਚ ਚਾਕੂ ਮਾਰ ਕੇ ਹੱਤਿਆ ਕਰ ਲਈ।

ਇਹ ਡਰਾਮੈਟਿਕ ਵਾਰਦਾਤ ਉਦੋਂ ਵਾਪਰੀ ਜਦੋਂ ਪੁਲਿਸ ਨੇ ਲਾਇਸੈਂਸ ਵਾਲੀ ਪਲੇਟ ਨਾ ਹੋਣ ਕਾਰਨ ਚਾਰ ਪਹੀਆ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ ਇਹ ਅੱਤਵਾਦ ਨਾਲ ਸਬੰਧਤ ਘਟਨਾ ਨਹੀਂ। ਪੁਲਿਸ ਅਨੁਸਾਰ 24 ਸਾਲਾ ਡਰਾਈਵਰ ਸੁਪਰ ਮਾਰਕੀਟ ਤੋਂ ਡਿਲੀਵਰੀ ਟਰੱਕ ਨੂੰ ਹਾਈਜੈਕ ਕਰਕੇ ਸੱਤ ਕਿਲੋਮੀਟਰ ਦੂਰ ਤਕ ਲੈ ਗਿਆ ਤੇ ਸ਼ਹਿਰ ਦੇ 20 ਕਿਲੋਮੀਟਰ ਇਲਾਕੇ 'ਚ ਇਸ ਟਰੱਕ ਨੂੰ ਚਲਾ ਕੇ ਕਈ ਗੱਡੀਆਂ ਨੂੰ ਟੱਕਰ ਮਾਰੀ। ਡਰਾਈਵਰ ਇਕ ਹੋਰ ਕਾਰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੰਤੂ ਕੁਝ ਲੋਕਾਂ ਵੱਲੋਂ ਵਿਰੋਧ ਕਰਨ 'ਤੇ ਉਸ ਨੇ ਉਨ੍ਹਾਂ ਨੂੰ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ। ਪੁਲਿਸ ਵੱਲੋਂ ਜਦੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੀ ਛਾਤੀ 'ਚ ਚਾਕੂ ਮਾਰ ਲਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਿਸ ਅਨੁਸਾਰ ਉਸ ਦੀ ਇਨ੍ਹਾਂ ਲੋਕਾਂ 'ਤੇ ਹਮਲਾ ਕਰਨ ਦੀ ਇੱਛਾ ਨਹੀਂ ਸੀ ਪ੍ਰੰਤੂ ਖ਼ੁਦ ਨੂੰ ਗਿ੍ਰਫ਼ਤਾਰੀ ਤੋਂ ਬਚਾਉਣ ਲਈ ਉਸ ਨੇ ਇਹ ਹਮਲੇ ਕੀਤੇ। ਪੁਲਿਸ ਨੇ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਪ੍ਰੰਤੂ ਸੂਤਰਾਂ ਅਨੁਸਾਰ ਉਹ ਪੁਲਿਸ ਦਾ ਵਾਕਿਫ਼ ਸੀ ਤੇ ਉਸ ਦਾ ਪੁਰਾਣਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।

ਪੁਲਿਸ ਅਨੁਸਾਰ ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੈ ਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅਮਰੀਕਾ ਦੇ ਸਹਿਯੋਗੀ ਆਸਟ੫ੇਲੀਆ 'ਚ ਅੱਤਵਾਦੀ ਹਮਲੇ ਦਾ ਅਲਰਟ ਹੈ ਇਸ ਕਰਕੇ ਪੁਲਿਸ ਹਮੇਸ਼ਾਂ ਚੌਕਸ ਰਹਿੰਦੀ ਹੈ।