ਕੈਨਬਰਾ : ਇਸ ਸਾਲ ਦੀ ਸ਼ੁਰੂਆਤ ਤੋਂ ਹੀ ਆਸਟ੫ੇਲੀਆ 'ਚ ਪੈ ਰਹੀ ਭਿਆਨਕ ਗਰਮੀ ਨੇ ਜਨਵਰੀ ਨੂੰ ਦੇਸ਼ 'ਚ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਬਣਾ ਦਿੱਤਾ ਹੈ। 24 ਜਨਵਰੀ ਨੂੰ ਪੋਰਟ ਅਗਸਤਾ ਸ਼ਹਿਰ ਦਾ ਤਾਪਮਾਨ 49.5 ਡਿਗਰੀ 'ਤੇ ਪਹੁੰਚ ਗਿਆ ਸੀ, ਜੋ ਦੇਸ਼ ਦੇ ਕਿਸੇ ਵੀ ਇਲਾਕੇ ਦਾ ਵੱਧ ਤੋਂ ਵੱਧ ਤਾਪਮਾਨ ਸੀ। 2019 ਦੇ ਪਹਿਲੇ ਮਹੀਨੇ 'ਚ ਪੂਰੇ ਦੇਸ਼ ਦਾ ਅੌਸਤਨ ਤਾਪਮਾਨ ਸਾਰੇ ਰਿਕਾਰਡ ਤੋੜ ਕੇ 30 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।