ਮੈਲਬਰਨ, ਏਜੰਸੀਆਂ : ਦੁਨੀਆ ਭਰ ਦੇ ਕਈ ਦੇਸ਼ਾਂ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਇਜਾਫੇ ਤੋਂ ਬਾਅਦ ਪਾਬੰਦੀਆਂ ਲੱਗ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀ ਆਸਟ੍ਰੇਲੀਆ ’ਚ ਵੀ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਦੇਖੀ ਗਈ ਸੀ। ਹਾਲਾਂਕਿ ਤਾਜ਼ਾ ਰਿਪੋਰਟਰਜ਼ ਮੁਤਾਬਕ ਦੇਸ਼ ਦੇ ਦੋ ਸਭ ਤੋਂ ਵੱਡੇ ਸੂਬਿਆਂ ’ਚ ਇਨਫੈਕਸ਼ਨ ’ਚ ਮਾਮੂਲੀ ਗਿਰਾਵਟ ਦੇਖੀ ਗਈ ਹੈ। ਨਿਊ ਸਾਊਥ ਵੇਲਸ ਤੇ ਵਿਕਟੋਰੀਆ ’ਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਘੱਟ ਮਾਮਲੇ ਸਾਹਮਣੇ ਆਏ ਹਨ।

ਦੱਸਣਯੋਗ ਹੈ ਕਿ ਨਿਊ ਸਾਊਥ ਵੇਲਸ ਦੀ ਰਾਜਧਾਨੀ ਸਿਡਨੀ ’ਚ ਕੋਰੋਨਾ ਇਨਫੈਕਸ਼ਨ ਦੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਜਿਸ ਨੂੰ ਦੇਖਦੇ ਹੋਏ ਇੱਥੇ ਸ਼ਨੀਵਾਰ ਤੋਂ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਸੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ ਹੁਣ ਤਕ ਦਾ ਸਭ ਤੋਂ ਵੱਡਾ ਲਾਕਊਡਾਨ ਲਗਾਇਆ ਗਿਆ ਹੈ ਜੋ 26 ਜੂਨ ਤੋਂ 30 ਜੁਲਾਈ ਤਕ ਲਈ ਨਿਰਧਾਰਿਤ ਕੀਤਾ ਗਿਆ ਹੈ। ਜਿਸ ਦੇ ਤਹਿਤ ਸਿਡਨੀ ਸ਼ਹਿਰ ਦੇ ਨਿਰਮਾਣ ਸਥਾਨਾਂ ਨੂੰ ਬੰਦ ਕਰ ਦਾ ਹੁਕਮ ਦਿੱਤਾ ਗਿਆ ਹੈ।

Posted By: Rajnish Kaur