ਮੈਲਬਰਨ : ਆਸਟਰੇਲੀਆ ਦੇ ਦੂਜੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰ ਮੈਲਬਰਨ ’ਚ ਅੱਜ ਰਾਤ ਨੂੰ ਲਾਕਡਾਊਨ ਲਾਗੂ ਹੋ ਜਾਵੇਗਾ। ਸ਼ਹਿਰ ’ਚ ਵਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। Australian Broadcasting Corp (ABC) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਏਬੀਸੀ ਦੀ ਰਿਪੋਰਟ ਮੁਤਾਬਕ ਅਧਿਕਾਰੀ ਇਸ ਗੱਲ ’ਤੇ ਚਰਚਾ ਕਰ ਰਹੇ ਹਨ ਲਾਕਡਾਊਨ ਨੂੰ ਕਿੰਨੇ ਦਿਨਾਂ ਤਕ ਲਾਗੂ ਕੀਤਾ ਜਾਣਾ ਹੈ। ਮੈਲਬਰਨ ਦੱਖਣੀ-ਪੱਛਮੀ ਸੂਬੇ ਵਿਕਟੋਰੀਆ ਦੀ ਰਾਜਧਾਨੀ ਹੈ। ਵਿਕਟੋਰੀਆ ’ਚ ਨਿਊ ਸਾਊਥ ਵੇਲਸ ਸੂਬੇ ਤੋਂ ਕੁਝ ਇਨਫੈਕਟਿਡ ਮਜ਼ਦੂਰ ਕੰਮ ਕਰਨ ਆਏ ਸਨ ਜਿਸ ਤੋਂ ਬਾਅਦ ਇਨਫੈਕਸ਼ਨ ਦੇ ਮਾਮਲੇ ਵਧੇ ਹਨ।

ਰਿਪੋਰਟ ਮੁਤਾਬਕ ਅਜੇ ਤਕ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਇਹ ਲਾਕਡਾਊਨ ਸਥਾਨ ਵਿਕਟੋਰੀਆ ’ਚ ਵੀ ਲਾਗੂ ਹੋਵੇਗਾ ਜਾਂ ਨਹੀਂ। ਸੀਨੀਅਰ ਮੰਤਰੀਆਂ ਦੀ ਬੈਠਕ ਦੌਰਾਨ ਆਧਿਕਾਰਤ ਰੂਪ ਨਾਲ ਲਾਕਊਡਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ 5ਵਾਂ ਲਾਕਡਾਊਨ ਹੋਣ ਵਾਲਾ ਹੈ ਜਦ ਕਿ ਇਸ ਸਾਲ ਲੱਗਣ ਵਾਲਾ ਇਹ ਤੀਜਾ ਲਾਕਊਡਾਨ ਹੋਵੇਗਾ। ਕੋਰੋਨਾ ਦੇ ਪ੍ਰਕੋਪ ਸਾਹਮਣੇ ਆਉਣ ਤੋਂ ਬਾਅਦ ਮਾਸਕ ਲਗਾਉਣ ਦੇ ਨਿਯਮ ਨੂੰ ਪਹਿਲਾਂ ਤੋਂ ਹੀ ਸਖ਼ਤ ਕਰ ਦਿੱਤਾ ਗਿਆ ਹੈ। ਅਜੇ ਤਕ ਇਸ ਪ੍ਰਕੋਪ ਨਾਲ ਜੁੜੇ 16 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ’ਚੋਂ ਦੋ ਮਾਮਲਿਆਂ ਦੀ ਪੁਸ਼ਟੀ ਅੱਜ ਸਵੇਰੇ ਹੋਈ ਹੈ।

Posted By: Rajnish Kaur