ਸਿਡਨੀ, ਰਾਇਟਰ : ਆਸਟ੍ਰੇਲੀਆ ’ਚ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਸੂਬੇ ਹੁਣ ਵੀ ਲਾਕਡਾਊਨ ਦੀ ਲਪੇਟ ’ਚ ਹਨ। ਵਿਕਟੋਰੀਆ ’ਚ ਇਸ ਨੂੰ ਦੇਖਦੇ ਹੋਏ ਲਾਕਡਾਊਨ ਦੀ ਮਿਆਦ ਵਧਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਥੇ ਲੱਗੇ ਲਾਕਡਾਊਨ ਦਾ ਮੰਗਲਵਾਰ ਨੂੰ ਆਖਿਰੀ ਦਿਨ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੁਝ ਦਿਨਾਂ ਤੋਂ ਇੱਥੇ ਹੋਰ ਦੇਸ਼ ’ਚ ਸਾਹਮਣੇ ਆਏ ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਕੁੱਝ ਹੱਦ ਤਕ ਕਮੀ ਆਈ ਹੈ। ਇਸ ਤੋਂ ਬਾਅਦ ਵੀ ਵਿਕਟੋਰੀਆ ਦੇ Premier Daniel Andrew ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੱਥੇ ਲਾਕਡਾਊਨ ਨੂੰ ਫਿਲਹਾਲ ਨਹੀਂ ਹਟਾਇਆ ਜਾਵੇਗਾ।


ਹਾਲਾਂਕਿ ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਹੁਣ ਵਿਕਟੋਰੀਆ ਸੂਬੇ ’ਚ ਲਾਕਡਾਊੁਨ ਕਦੋਂ ਤਕ ਲਾਗੂ ਹੋਵੇਗਾ। ਡੈਨੀਅਲ ਨੇ ਕਿਹਾ ਕਿ ਡੈਲਟਾ ਵੇਰੀਐਂਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਮੰਗਲਵਾਰ ਤਕ ਲੋਕਾਂ ਨੂੰ ਇੰਤਜ਼ਾਰ ਕਰਨ ਨੂੰ ਕਿਹਾ ਹੈ। ਮੰਗਲਵਾਰ ਨੂੰ ਹੀ ਇਸ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇ ਲਾਕਡਾਊਨ ਹਟਾ ਦਿੱਤਾ ਗਿਆ ਤਾਂ ਮਾਮਲਿਆਂ ਦੇ ਵਧਣ ਦਾ ਖ਼ਤਰਾ ਹੈ। ਜੇ ਅਜਿਹਾ ਹੋਇਆ ਤਾਂ ਦੋਬਾਰਾ ਲਾਕਡਾਊਨ ਲਗਾਉਣਾ ਪਵੇਗਾ। ਡੈਨੀਅਲ ਦਾ ਕਹਿਣਾ ਹੈ ਕਿ ਉਹ ਖਤਰੇ ਨੂੰ ਟਾਲਣਾ ਚਾਹੁੰਦੇ ਹਨ।

ਐਂਡਰਿਊ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵਧ ਆਬਾਦੀ ਵਾਲੇ ਸੂਬੇ ਵਿਕਟੋਰੀਆ ’ਚ 13 ਮਾਮਲੇ ਸਾਹਮਣੇ ਆਏ ਹਨ ਜਦ ਕਿ ਇਕ ਦਿਨ ਪਹਿਲਾਂ ਇਹ 16 ਮਾਮਲੇ ਸਨ। ਦੱਸਣਯੋਗ ਹੈ ਕਿ ਕਿ ਆਸਟ੍ਰੇਲੀਆ ਦੀ ਕਰੀਬ ਢਾਈ ਕਰੋੜ ਆਬਾਦੀ ਦੇ 50 ਫ਼ੀਸਦੀ ਲੋਕ ਲਾਕਊਡਾਨ ਦੇ ਸਾਏ ’ਚ ਹਨ। ਇਸ ਦੀ ਵਜ੍ਹਾ ਇੱਥੇ ਵਧਦੇ ਡੈਲਟਾ ਵੇਰੀਐਂਟ ਦੇ ਮਾਮਲੇ ਸਨ। ਇਸ ਸਾਲ ਆਸਟ੍ਰੇਲੀਆ ’ਚ ਮਹਾਮਾਰੀ ਦਾ ਕਾਫੀ ਪ੍ਰਕੋਪ ਦਿਖਾਈ ਦੇ ਰਿਹਾ ਹੈ।

ਦੇਸ਼ ਦੇ ਸਭ ਤੋਂ ਵੱਡੇ ਸੂਬੇ ਸਿਡਨੀ ਤੇ ਇਸ ਦੀ ਰਾਜਧਾਨੀ ਨਿਊ ਸਾਊਥ ਵੇਲਸ ’ਚ 30 ਜੁਲਾਈ ਤਕ ਲਾਕਡਾਊਨ ਲੱਗਾ ਹੋਇਆ ਹੈ। ਇੱਥੇ ਦੋ ਵਾਰ ਲਾਕਡਾਊਨ ਨੂੰ ਪਹਿਲਾ ਹੀ ਵਧਾਇਆ ਜਾ ਚੁੱਕਾ ਹੈ। ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ 5 ਲੋਕਾਂ ਦੀ ਮੌਤ ਹੋਈ ਹੈ।

Posted By: Rajnish Kaur